ਜੰਮੂ- ਖਰਾਬ ਮੌਸਮ ਕਾਰਨ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜੰਮੂ ਤੋਂ ਅਮਰਨਾਥ ਯਾਤਰਾ ਮੁਅੱਤਲੀ ਰਹੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਅਮਰਨਾਥ ਗੁਫਾ ਮੰਦਰ ਵੱਲ ਜਾਣ ਲਈ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਯਾਤਰਾ ਲਈ ਬਾਹਰੋਂ ਆਏ ਸ਼ਰਧਾਲੂਆਂ ਨੂੰ ਮੌਸਮ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪਾਂ ਵੱਲ ਅੱਗੇ ਦੀ ਯਾਤਰਾ ਲਈ ਉੱਚ ਸੁਰੱਖਿਆ ਵਾਲੇ ਭਗਵਤੀ ਨਗਰ ਬੇਸ ਕੈਂਪ 'ਚ ਠਹਿਰਾਇਆ ਗਿਆ ਹੈ।
ਘਾਟੀ ਤੋਂ ਤਿੰਨ ਜੁਲਾਈ ਤੋਂ ਸ਼ੁਰੂ ਹੋਈ 38 ਦਿਨਾ ਤੀਰਥ ਯਾਤਰਾ ਦੇ ਬਾਅਦ ਤੋਂ 4 ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਉੱਚਾਈ 'ਤੇ ਸਥਿਤ ਗੁਫ਼ਾ ਮੰਦਰ 'ਚ ਹਿਮਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਯਾਤਰਾ ਸੂਚਨਾ ਅਧਿਕਾਰੀ ਨੇ ਕਿਹਾ,''ਜੰਮੂ ਤੋਂ ਅਮਰਨਾਥ ਗੁਫ਼ਾ ਮੰਦਰ ਦੀ ਯਾਤਰਾ ਅੱਜ ਰੋਕ ਦਿੱਤੀ ਗਈ। ਖ਼ਰਾਬ ਮੌਸਮ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਜੰਮੂ ਤੋਂ ਅਮਰਨਾਥ ਵੱਲ ਕਿਸੇ ਨਵੇਂ ਜੱਥੇ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।'' ਇਹ ਦੂਜੀ ਵਾਰ ਹੈ ਜਦੋਂ ਯਾਤਰਾ ਜੰਮੂ ਤੋਂ ਮੁਲਤਵੀ ਕੀਤੀ ਗਈ ਹੈ। ਇਸ ਤੋਂ ਪਹਿਲਾਂ 17 ਜੁਲਾਈ ਨੂੰ ਕਸ਼ਮੀਰ ਦੇ ਦੋਵੇਂ ਆਧਾਰ ਕੰਪਲੈਕਸਾਂ 'ਚ ਭਾਰੀ ਮੀਂਹ ਕਾਰਨ ਯਾਤਰਾ ਰੋਕੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਨੇ ਸਵੇਰੇ-ਸਵੇਰੇ ਕਰ'ਤਾ ਵੱਡਾ ਐਲਾਨ, ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਹੋਈ ਦੁੱਗਣੀ
NEXT STORY