ਕਿੰਨੌਰ- ਹਿਮਾਚਲ ਪ੍ਰਦੇਸ਼ ਦੇ ਤਾਂਗਲਿੰਗ ਖੇਤਰ 'ਚ ਕਿੰਨਰ ਕੈਲਾਸ਼ ਯਾਤਰਾ ਰੂਟ 'ਤੇ ਬੱਦਲ ਫਟਣ ਕਾਰਨ ਟਰੈਕ ਦਾ ਇਕ ਵੱਡਾ ਹਿੱਸਾ ਰੁੜ੍ਹ ਜਾਣ ਕਾਰਨ ਸੈਂਕੜੇ ਸ਼ਰਧਾਲੂ ਫਸ ਗਏ ਸਨ, ਪਰ ਇੰਡੋ-ਤਿੱਬਤੀਅਨ ਬਾਰਡਰ ਪੁਲਸ (ਆਈਟੀਬੀਪੀ) ਨੇ ਸਮੇਂ ਸਿਰ ਬਚਾਅ ਕਾਰਜ ਚਲਾ ਕੇ 413 ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ। ਫੋਰਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਸੂਚਨਾ ਮਿਲਣ 'ਤੇ ਆਈਟੀਬੀਪੀ ਦੀ 17ਵੀਂ ਬਟਾਲੀਅਨ ਦੀ ਟੀਮ ਨੇ ਰੱਸੀ-ਆਧਾਰਤ ਟਰੈਵਰਸ ਕਰਾਸਿੰਗ ਤਕਨੀਕ ਦੀ ਵਰਤੋਂ ਕਰਕੇ 413 ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ।
ਉਨ੍ਹਾਂ ਕਿਹਾ ਕਿ ਇਸ ਬਚਾਅ ਮੁਹਿੰਮ 'ਚ ਇਕ ਅਧਿਕਾਰੀ, ਚਾਰ ਸਬ-ਆਰਡੀਨੇਟ ਅਧਿਕਾਰੀ ਅਤੇ 29 ਹੋਰ ਰੈਂਕਾਂ ਦੀ ਆਈਟੀਬੀਪੀ ਟੀਮ ਨਾਲ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੇ ਮੈਂਬਰ ਵੀ ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਕਿੰਨੌਰ ਨੂੰ ਮਾਰਗ 'ਤੇ ਯਾਤਰੀਆਂ ਦੇ ਫਸੇ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਆਈਟੀਬੀਪੀ ਅਤੇ ਐੱਨਡੀਆਰਐੱਫ ਦੀਆਂ ਸੰਯੁਕਤ ਬਚਾਅ ਟੀਮਾਂ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋਈਆਂ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਆਈਟੀਬੀਪੀ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਏਜੰਸੀਆਂ ਦੇ ਤਾਲਮੇਲ ਨਾਲ ਰਾਹਤ ਤੇ ਬਚਾਅ ਕੰਮ 'ਚ ਜੁਟੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
RBI ਦੇ 2 ਵੱਡੇ ਐਲਾਨ: ਬੈਂਕ ਲਾਕਰ ਹੈ ਜਾਂ Jan Dhan scheme 'ਚ ਖਾਤਾ, ਤਾਂ ਪੜ੍ਹੋ ਇਹ ਖ਼ਬਰ
NEXT STORY