ਯੂ.ਪੀ.— ਇੱਥੋਂ ਦੀ ਪੁਲਸ ਦਾ ਘਿਨੌਣਾ ਚਿਹਰਾ ਤਾਂ ਹਮੇਸ਼ਾ ਤੁਸੀਂ ਦੇਖਦੇ ਆਏ ਹੋ ਪਰ ਕਾਨਪੁਰ ਦੇਹਾਤ 'ਚ ਦਿਨ ਦਿਹਾੜੇ ਮੇਨ ਬਾਜ਼ਾਰ 'ਚ ਸਟੇਟ ਬੈਂਕ ਦੇ ਸਾਹਮਣੇ ਪੁਲਸ ਕਰਮਚਾਰੀਆਂ ਨੇ ਸਾਬਕਾ ਫੌਜੀ ਨੂੰ ਜੰਮ ਕੇ ਕੁੱਟਿਆ। ਦਿਨ ਦਿਹਾੜੇ ਸੜਕ 'ਤੇ ਪੁਲਸ ਦੀ ਗੁੰਡਾਗਰਦੀ ਦੀ ਲਾਈਫ ਤਸਵੀਰ ਤੁਸੀਂ ਖੁਦ ਦੇਖੋ ਕਿ ਕਿਸ ਤਰ੍ਹਾਂ ਪਹਿਲਾਂ ਇਕ ਸਿਪਾਹੀ ਨੇ ਸਾਬਕਾ ਫੌਜੀ ਨੂੰ ਕੁੱਟਿਆ ਅਤੇ ਫਿਰ ਦੇਖਦੇ ਹੀ ਦੇਖਦੇ ਅਕਬਰਪੁਰ ਥਾਣੇ ਦੀ ਪੁਲਸ ਫੋਰਸ ਆ ਗਈ ਅਤੇ ਸਾਬਕਾ ਫੌਜੀ ਅਤੇ ਉਸ ਦੀ ਪਤਨੀ ਨੂੰ ਜੰਮ ਕੇ ਕੁੱਟਿਆ। ਤਸਵੀਰਾਂ 'ਚ ਸਾਫ ਦਿੱਸ ਰਿਹਾ ਹੈ ਕਿ ਕਿਸ ਤਰ੍ਹਾਂ ਪੁਲਸ ਵਾਲੇ ਦੌੜਾ-ਦੌੜਾ ਕੇ ਕੁੱਟ ਰਹੇ ਹਨ। ਜਦੋਂ ਸਿਪਾਹੀ ਨੂੰ ਕੁਝ ਨਹੀਂ ਮਿਲਿਆ ਤਾਂ ਉਸ ਨੇ ਆਪਣੇ ਹੈਂਡਸੇਟ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਖੂਨ ਨਾਲ ਲੱਥਪੱਥ ਹੋ ਗਿਆ। ਪੁਲਸ ਦੀ ਖੁੱਲ੍ਹੇਆਮ ਗੁੰਡਾਗਰਦੀ ਨੂੰ ਦੇਖ ਨੇੜੇ-ਤੇੜੇ ਮੌਜੂਦ ਲੋਕ ਹੈਰਾਨ ਰਹਿ ਗਏ। ਇੰਨਾ ਹੀ ਨਹੀਂ ਪੁਲਸ ਵਾਲਿਆਂ ਦਾ ਕੁੱਟ-ਕੁੱਟ ਕੇ ਮੰਨ ਨਹੀਂ ਭਰਿਆ ਤਾਂ ਸਾਬਕਾ ਫੌਜੀ ਨੂੰ ਜੀਪ 'ਚ ਪਾ ਕੇ ਲੈ ਗਏ।
ਸਵਾਲ ਇਹ ਉੱਠਦਾ ਹੈ ਕਿ ਮਾਮਲਾ ਕੋਈ ਵੀ ਹੋਵੇ ਪਰ ਕਿਸੇ ਨੂੰ ਇਸ ਕਦਰ ਵਿਚ ਸੜਕ ਪੁਲਸ ਨੂੰ ਵੀ ਕੁੱਟਣ ਦਾ ਅਧਿਕਾਰ ਨਹੀਂ ਹੈ, ਜਦੋਂ ਦੀ ਦੇਸ਼ ਸੇਵਾ ਤੋਂ ਰਿਟਾਇਰਡ ਫੌਜੀ ਨੂੰ ਇਸ ਕਦਰ ਕੁੱਟਣਾ ਸ਼ਰਮਨਾਕ ਹੈ, ਜੋ ਕਿ ਦੇਸ਼ ਲਈ ਜਾਨ ਦੇਣ ਨੂੰ ਤਿਆਰ ਰਹਿੰਦੇ ਹਨ।
ਜਾਟ ਅੰਦੋਲਨ: ਦੰਗੇ ਭੜਕਾਉਣ ਦੇ ਦੋਸ਼ੀ ਪ੍ਰੋ. ਵਰਿੰਦਰ ਸਿੰਘ ਨੇ ਕੀਤਾ ਆਤਮਸਮਰਪਣ
NEXT STORY