ਰੋਹਤਕ— ਹਰਿਆਣਾ ਦੇ ਸਾਬਕਾ ਸੀ. ਐੱਮ. ਭੁਪਿੰਦਰ ਸਿੰਘ ਹੁੱਡਾ ਦੇ ਸਿਆਸੀ ਸਲਾਹਕਾਰ ਰਹੇ ਪ੍ਰੋਫੈਸਰ ਵਰਿੰਦਰ ਸਿੰਘ ਨੇ ਰੋਹਤਕ ਐਸ. ਪੀ. ਦਫਤਰ 'ਚ ਆਤਮਸਮਰਪਣ ਕਰ ਦਿੱਤਾ ਹੈ। ਦੱਸਣ ਯੋਗ ਹੈ ਕਿ ਰੋਹਤਕ ਕੋਰਟ ਨੇ ਵਰਿੰਦਰ ਸਿੰਘ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਅਤੇ ਮੋਹਰੀ ਜ਼ਮਾਨਤ ਪਟੀਸ਼ਨ ਵੀ ਖਾਰਜ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਜਾਟ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਛਿੜੇ ਅੰਦੋਲਨ ਦਰਮਿਆਨ ਭੁਪਿੰਦਰ ਸਿੰਘ ਹੁੱਡਾ ਦੇ ਸਿਆਸੀ ਸਲਾਹਕਾਰ ਪ੍ਰੋ. ਵਰਿੰਦਰ ਸਿੰਘ ਅਤੇ ਖਾਪ ਦੇ ਬੁਲਾਰੇ ਮਾਨ ਸਿੰਘ ਦਰਮਿਆਨ ਹੋਈ ਗੱਲਬਾਤ ਦਾ ਇਕ ਆਡੀਓ ਵਾਇਰਲ ਹੋਇਆ ਸੀ। ਇਹ ਗੱਲਬਾਤ ਇਕ ਨਿਜੀ ਚੈਨਲ 'ਤੇ ਪ੍ਰਸਾਰਿਤ ਹੋਈ ਸੀ। ਇਸ ਆਡੀਓ ਵਿਚ ਵਰਿੰਦਰ ਸਿੰਘ ਸਿਰਸਾ ਵਿਚ ਦੰਗੇ ਭੜਕਾਉਣ ਦੀ ਗੱਲ ਕਹਿ ਰਹੇ ਸਨ। ਜਿਸ ਦੀ ਚਾਰੋਂ ਪਾਸੇ ਆਲੋਚਨਾ ਹੋਈ ਅਤੇ ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਮਾਮਲਾ ਰੋਹਤਕ ਕੋਰਟ 'ਚ ਪੁੱਜਾ।
ਘਰ 'ਚ ਇਹ ਬੂਟਾ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਹੋ ਜਾਵੋਗੇ ਮਾਲਾਮਾਲ
NEXT STORY