ਨਵੀਂ ਦਿੱਲੀ– ਰੱਖਿਆ ਮੰਤਰਾਲਾ ਨੇ ਕਿਹਾ ਹੈ ਕਿ ਉਸ ਨੇ ਹਥਿਆਰਬੰਦ ਫੋਰਸ ਮੈਡੀਕਲ ਸੇਵਾ (ਏ. ਐੱਫ. ਐੱਮ. ਐੱਸ.) ਨੂੰ ਫੌਜੀ ਮੈਡੀਕਲ ਕੋਰ (ਏ. ਐੱਮ. ਸੀ.) ਅਤੇ ਸ਼ਾਰਟ ਸਰਵਿਸ ਕਮਿਸ਼ਨ (ਐੈੱਸ. ਐੱਸ. ਸੀ.) ਦੇ 400 ਸੇਵਾਮੁਕਤ ਡਾਕਟਰਾਂ ਨੂੰ ਭਰਤੀ ਕਰਨ ਦਾ ਹੁਕਮ ਦਿੱਤਾ ਹੈ। ਰੱਖਿਆ ਮੰਤਰਾਲਾ ਵਲੋਂ ਐਤਵਾਰ ਜਾਰੀ ਇਕ ਬਿਆਨ ਮੁਤਾਬਿਕ ਟੂਰ ਆਫ ਡਿਊਟੀ ਯੋਜਨਾ ਅਧੀਨ 400 ਸਾਬਕਾ ਏ. ਐੱਮ. ਸੀ. ਜਾਂ ਐੈੱਸ. ਐੈੱਸ. ਸੀ. ਮੈਡੀਕਲ ਅਧਿਕਾਰੀਆਂ ਭਾਵ ਡਾਕਟਰਾਂ ਨੂੰ ਵਧ ਤੋਂ ਵਧ 11 ਮਹੀਨਿਆਂ ਲਈ ਕਾਂਟ੍ਰੈਕਟ ਦੇ ਆਧਾਰ ’ਤੇ ਭਰਤੀ ਕੀਤੇ ਜਾਣ ਦੀ ਉਮੀਦ ਹੈ। ਜਿਹੜੇ ਡਾਕਟਰ 2017 ਤੋਂ 2021 ਦਰਮਿਆਨ ਸੇਵਾਮੁਕਤ ਹੋਏ ਹਨ, ਦੀਆਂ ਸੇਵਾਵਾਂ ਇਸ ਮੰਤਵ ਲਈ ਲਈਆਂ ਜਾਣਗੀਆਂ।
ਇਹ ਖ਼ਬਰ ਪੜ੍ਹੋ- ਔਰਤ ਦੀ ਮੌਤ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਚ ਸਿਹਤ ਟੀਮ ’ਤੇ ਕੀਤਾ ਹਮਲਾ
ਇਨ੍ਹਾਂ ਮੈਡੀਕਲ ਅਧਿਕਾਰੀਆਂ ਨੂੰ ਇਕ ਮਿੱਥੀ ਇਕਮੁਸ਼ਤ ਮਾਸਿਕ ਰਕਮ ਦਾ ਭੁਗਤਾਨ ਕੀਤਾ ਜਾਏਗਾ। ਇਸ ਦੀ ਗਿਣਤੀ ਸੇਵਾਮੁਕਤੀ ਦੇ ਸਮੇਂ ਲਈ ਗਈ ਤਨਖਾਹ ’ਚੋਂ ਮੂਲ ਪੈਨਸ਼ਨ ਦੀ ਕਟੌਤੀ ਕਰ ਕੇ ਕੀਤੀ ਜਾਏਗੀ। ਜੇ ਮਾਹਰਾਂ ਲਈ ਕੋਈ ਵਾਧੂ ਭੁਗਤਾਨ ਹੋਵੇਗਾ ਤਾਂ ਉਹ ਇਸ ਇਕਮੁਸ਼ਤ ਰਕਮ ’ਚੋਂ ਲਿਆ ਜਾਏਗਾ। ਇਸ ’ਚ ਜ਼ਿਕਰ ਕੀਤਾ ਗਿਆ ਹੈ ਕਿ ਕਾਂਟ੍ਰੈਕਟ ਦੀ ਮਿਆਦ ਦੌਰਾਨ ਰਕਮ ’ਚ ਕੋਈ ਤਬਦੀਲੀ ਨਹੀਂ ਹੋਵੇਗੀ। ਕਿਸੇ ਹੋਰ ਭੱਤੇ ਦਾ ਭੁਗਤਾਨ ਨਹੀਂ ਕੀਤਾ ਜਾਏਗਾ। ਭਰਤੀ ਕੀਤੇ ਜਾਣ ਵਾਲੇ ਮੈਡੀਕਲ ਅਧਿਕਾਰੀਆਂ ਨੂੰ ਗੈਰ ਫੌਜੀ ਪੈਮਾਨਿਆਂ ਮੁਤਾਬਿਕ ਮੈਡੀਕਲ ਪੱਖੋਂ ਫਿੱਟ ਹੋਣਾ ਜ਼ਰੂਰੀ ਹੈ।
ਇਹ ਖ਼ਬਰ ਪੜ੍ਹੋ- ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ
ਏ. ਐੱਫ. ਐੈੱਮ. ਐੈੱਸ. ਨੇ ਪਹਿਲਾਂ ਹੀ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਹਸਪਤਾਲਾਂ ’ਚ ਮਾਹਰਾਂ, ਸੁਪਰ ਮਾਹਰਾਂ ਅਤੇ ਪੈਰਾ-ਮੈਡੀਕਲ ਮੁਲਾਜ਼ਮਾਂ ਸਮੇਤ ਹੋਰਨਾਂ ਡਾਕਟਰਾਂ ਨੂੰ ਤਾਇਨਾਤ ਕੀਤਾ ਹੈ। ਏ. ਐੱਫ. ਐੱਮ. ਐੈੱਸ. ਦੇ ਕੇ. ਐੈੱਸ. ਐੈੱਸ. ਸੀ. ਡਾਕਟਰਾਂ ਨੂੰ 31 ਦਸੰਬਰ ਤਕ ਲਈ ਸੇਵਾ ਦਾ ਵਾਧਾ ਦਿੱਤਾ ਗਿਆ ਹੈ। ਇਸ ਕਾਰਨ 238 ਹੋਰ ਡਾਕਟਰਾਂ ਦੀਆਂ ਸੇਵਾਵਾਂ ਮਿਲ ਸਕਣਗੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਔਰਤ ਦੀ ਮੌਤ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਚ ਸਿਹਤ ਟੀਮ ’ਤੇ ਕੀਤਾ ਹਮਲਾ
NEXT STORY