ਕਾਸਗੰਜ— ਉੱਤਰ ਪ੍ਰਦੇਸ਼ (ਯੂ. ਪੀ.) ਦੇ ਕਾਸਗੰਜ ਜ਼ਿਲੇ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਲਾੜੀ ਨੇ ਲਾੜੇ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਉਹ ਵੀ ਇਸ ਲਈ ਕਿਉਂਕਿ ਉਸ ਦਾ ਲਾੜਾ ਦਿਵਯਾਂਗ ਸੀ। ਫਿਲਹਾਲ ਲੜਕੀ ਨੂੰ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਸੇ ਵੀ ਕੀਮਤ 'ਤੇ ਲਾੜੇ ਨਾਲ ਜਾਣ ਤੋਂ ਨਾਂਹ ਕਰ ਦਿੱਤੀ। ਇਹ ਪੂਰਾ ਮਾਮਲਾ ਜਨਪਦ ਕਾਸਗੰਜ ਦੇ ਕੋਤਵਾਲੀ ਸੋਰੋਂ ਖੇਤਰ ਦੇ ਮੁਹੱਲਾ ਬਦਰੀਆ ਦਾ ਹੈ। ਜਿਥੇ ਲੜਕ ਬਰਾਤ ਲੈ ਕੇ ਆਇਆ, ਜਿਸ ਦਾ ਹਿੰਦੂ ਧਰਮ ਮੁਤਾਬਕ ਵਿਆਹ ਕਰਵਾਇਆ ਗਿਆ। ਲਾੜੀ ਨੂੰ ਜਦੋਂ ਪਤਾ ਲੱਗਾ ਕਿ ਉਸ ਦਾ ਲਾੜਾ ਦਿਵਯਾਂਗ, ਹੈ ਤਾਂ ਇਸੇ ਗੱਲ ਨੂੰ ਲੈ ਕੇ ਲਾੜੀ ਨੇ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਵਿਆਹ 24 ਫਰਵਰੀ ਨੂੰ ਹੋਣਾ ਤੈਅ ਹੋਇਆ ਸੀ। ਲਾੜੇ ਦੇ ਦਿਵਿਆਂਗ ਹੋਣ ਦੀ ਗੱਲ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਲੁਕੋ ਲਈ ਸੀ। ਲਾੜੇ ਦੇ ਦਿਵਿਆਂਗ ਹੋਣ ਦੀ ਗੱਲ ਉਦੋਂ ਪਤਾ ਲੱਗੀ ਜਦੋਂ ਵਿਆਹ ਤੋਂ ਬਾਅਦ ਵਿਦਾਈ ਲਈ ਲਾੜੇ ਨੂੰ ਸੱਦਿਆ ਗਿਆ। ਉਸ ਦੇ ਮਹਾਵਰ ਲਾਉਣ ਦੀ ਰਸਮ ਕਰਨ ਦੀ ਗੱਲ ਕਹੀ ਗਈ, ਉਦੋਂ ਪਤਾ ਲੱਗਾ ਕਿ ਲਾੜਾ ਦਿਵਯਾਂਗ ਹੈ। ਜਿਵੇਂ ਹੀ ਇਹ ਗੱਲ ਲਾੜੀ ਨੂੰ ਪਤਾ ਲੱਗੀ ਤਾਂ ਉਸ ਨੇ ਲਾੜੇ ਦੇ ਨਾਲ ਜਾਣ ਤੋਂ ਨਾਂਹ ਕਰ ਦਿੱਤੀ।
ਹਰਿਆਣਵੀ ਦਾਦੀ ਨੇ ਬੋਲੀ ਫਰਾਟੇਦਾਰ ਅੰਗਰੇਜ਼ੀ, ਵੀਡੀਓ ਹੋਈ ਵਾਇਰਲ
NEXT STORY