ਬੇਲਾਗਵੀ — ਕਰਨਾਟਕ ਵਿਚ ਭਾਰੀ ਮੀਂਹ ਦੇ ਕਾਰਨ ਮਾਲਾਪ੍ਰਭਾ ਨਦੀ ਦੇ ਉੱਪਰ ਬਣੇ ਪੁੱਲ ਦਾ ਇਕ ਹਿੱਸਾ ਪਾਣੀ ਦੀਆਂ ਤੇਜ਼ ਲਹਿਰਾਂ ਦੇ ਨਾਲ ਰੁੜ੍ਹ ਗਿਆ। ਇਸ ਨਵੇਂ ਪੁਲ ਦਾ ਇਕ ਹਿੱਸਾ ਬੈਲਹੋਂਗਲ ਤਾਲੁਕ ਦੇ ਸੰਗੋਲੀ ਪਿੰਡ ਦੇ ਵਿਚਕਾਰ ਬਣਾਇਆ ਗਿਆ ਸੀ, ਜਿਸ ਦਾ ਉਦਘਾਟਨ ਹੋਣਾ ਅਜੇ ਬਾਕੀ ਸੀ।
ਇਸ ਪੁਲ ਨੂੰ 5 ਕਰੋੜ ਦੀ ਲਾਗਤ ਨਾਲ 5 ਮਹੀਨੇ ਪਹਿਲਾਂ ਹੀ ਬਣਾ ਕੇ ਤਿਆਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਸੂਤਰਾਂ ਅਨੁਸਾਰ ਸੂਬੇ ਵਿਚ ਇਸ ਸਾਲ ਬਾਰਸ਼ ਕਾਰਨ ਹੁਣ ਤੱਕ 104 ਮੌਤਾਂ ਹੋ ਚੁੱਕੀਆਂ ਹਨ।
ਤੇਜ਼ ਬਾਰਸ਼ ਕਾਰਨ ਕਰਨਾਟਕ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਕਾਫੀ ਵਧ ਚੁੱਕਾ ਹੈ, ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਨਸ਼ੀਲੇ ਇੰਜੈਕਸ਼ਨ ਦੀ ਸਪਲਾਈ ਕਰਨ ਵਾਲੀ ਔਰਤ ਗ੍ਰਿਫਤਾਰ
NEXT STORY