ਨਵੀਂ ਦਿੱਲੀ– ਉੱਤਰ-ਪੂਰਬੀ ਜ਼ਿਲ੍ਹੇ ਦੇ ਸ਼ਾਸਤਰੀ ਪਾਰਕ ਇਲਾਕੇ ਦੇ ਨਾਨਕਸਰ ਗੁਰਦੁਆਰੇ ਦੇ ਅੰਦਰ ਕਤਲ ਕਰਨ ਦੇ ਦੋਸ਼ ’ਚ ਫਰਮੂਦ ਉਰਫ ਪ੍ਰਮੋਦ (25) ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਖਜ਼ੂਰੀ ਖਾਸ ਦੀ ਸ਼੍ਰੀਰਾਮ ਕਲੋਨੀ ਦਾ ਨਿਵਾਸੀ ਹੈ। ਪੁਲਸ ਅਨੁਸਾਰ ਦੋਸ਼ੀ ’ਤੇ ਪਹਿਲਾਂ ਤੋਂ ਲੁੱਟ-ਖੋਹ ਅਤੇ ਆਰਮਸ ਐਕਟ ਦੇ ਕੇਸ ਦਰਜ ਹਨ।
ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਦੋਸ਼ੀ ਨਹੀਂ ਦਿਸ ਰਿਹਾ ਤਾਂ ਸਥਾਨਕ ਮੁਖਬਰ ਤੰਤਰ ਰਾਹੀਂ ਪੁਲਸ ਦੋਸ਼ੀ ਨੂੰ ਗ੍ਰਿਫਤਾਰ ਕਰਨ ’ਚ ਸਫਲ ਰਹੀ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਮੰਗਲਵਾਰ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ, ਜੋ ਉਸ ਨੂੰ ਲੈ ਕੇ ਰਾਜਸਥਾਨ ਲਈ ਰਵਾਨਾ ਹੋ ਗਏ।
ਪੁਲਸ ਅਨੁਸਾਰ ਖੈਰਾਤੀ ਲਾਲ ਮੌਰਿਆ (30) ਮੂਲ ਤੌਰ ’ਤੇ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ’ਚ ਪਤਨੀ ਤੋਂ ਇਲਾਵਾ 2 ਬੇਟੇ ਹਨ। ਖੈਰਾਤੀ ਰੰਗ-ਰੋਗਣ ਦਾ ਠੇਕੇਦਾਰ ਸੀ ਅਤੇ 4 ਜਨਵਰੀ ਨੂੰ ਦਿੱਲੀ ਆਇਆ ਸੀ। ਨਾਨਕਸਰ ਗੁਰਦੁਆਰੇ ਦੇ ਨੇੜੇ ਬਿਜਲੀ ਦੀ ਨਵੀਂ ਲਾਨ ਵਿਛ ਰਹੀ ਸੀ, ਉਥੇ ਲੱਗ ਰਹੇ ਬਿਜਲੀ ਦੇ ਮਲਟੀ ਸਰਕਿਟ ਟਾਵਰਾਂ ’ਚ ਰੰਗ-ਰੋਗਣ ਦਾ ਕੰਮ ਚੱਲ ਰਿਹਾ ਹੈ, ਜਿਸਦਾ ਠੇਕਾ ਉਸ ਕੋਲ ਸੀ। ਪਿਛਲੇ ਕੁਝ ਦਿਨਾਂ ਤੋਂ ਉਥੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ, ਜਿਸਦੀ ਜਾਣਕਾਰੀ ਮਜ਼ਦੂਰਾਂ ਨੇ ਠੇਕੇਦਾਰ ਨੂੰ ਦਿੱਤੀ ਸੀ।
ਐਤਵਾਰ ਦੇਰ ਰਾਤ ਕਰੀਬ 1:15 ਵਜੇ ਖੈਰਾਤੀ ਸਮੇਤ ਤਿੰਨ ਲੋਕ ਟਾਈਲੇਟ ਲਈ ਗੁਰਦੁਆਰੇ ਦੇ ਜੰਗਲ ਵਾਲੀ ਸਾਈਡ ਦੇ ਕਮਰੇ ’ਚੋਂ ਬਾਹਰ ਨਿਕਲੇ। ਗੁਰਦੁਆਰੇ ਦੇ ਕੰਪਲੈਕਸ ’ਚ ਰੱਖੇ ਸਾਮਾਨ ਵਲ ਹਲਚਲ ਹੋਈ। ਇਕ ਲੜਕਾ ਉਥੇ ਘੁੰਮ ਰਿਹਾ ਸੀ। ਖੈਰਾਤੀ ਨੇ ਦੌੜ ਕੇ ਉਸ ਨੂੰ ਪਿੱਛੋ ਫੜ ਲਿਆ ਇਸੇ ਦੌਰਾਨ ਦੋਸ਼ੀ ਨੇ ਚਾਕੂ ਨਾਲ ਖੈਰਾਤੀ ਦੀ ਧੌਣ ’ਤੇ ਵਾਰ ਕਰ ਦਿੱਤਾ ਜਿਸ ਨਾਲ ਉਹ ਲਹੂ-ਲੂਹਾਨ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਸਾਥੀਆਂ ਵਲੋਂ ਰੌਲਾ ਪਾਉਣ ’ਤੇ ਲੋਕ ਉਥੇ ਇਕੱਠੇ ਹੋ ਗਏ। ਲੋਕਾਂ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਜੰਗਲ ਰਸਤੇ ਫਰਾਰ ਹੋ ਗਿਆ ਸੀ ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।
ਦਰਦਨਾਕ ਹਾਦਸਾ; ਬਾਂਦਰ ਨੂੰ ਬਚਾਉਣ ਦੇ ਚੱਕਰ ’ਚ ਪਲਟੀ ਕਾਰ, ਦੋ ਦੋਸਤਾਂ ਦੀ ਮੌਤ
NEXT STORY