ਰਿਕਾਂਗਪੀਓ (ਰਿਪਨ)- ਆਜ਼ਾਦ ਭਾਰਤ ਦੇ ਪਹਿਲੇ ਵੋਟਰ 103 ਸਾਲਾ ਮਾਸਟਰ ਸ਼ਿਆਮ ਸਰਨ ਨੇਗੀ ਨੇ ਐਤਵਾਰ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲੇ ਦੇ ਕਲਪਾ ਵਿਖੇ ਬੂਥ 'ਤੇ ਵਾਰਡ ਨੰਬਰ 1 ਵਿਚ ਪੰਚਾਇਤੀ ਚੋਣਾਂ ਸਬੰਧੀ ਵੋਟ ਪਾਈ। ਉਨ੍ਹਾਂ ਜ਼ਿਲੇ ਦੀ ਪਹਿਲੇ ਸਰਕਾਰੀ ਪ੍ਰਾਇਮਰੀ ਸਕੂਲ ਕਲਪਾ ਵਿਚ ਇਹ ਵੋਟ ਪਾਈ। ਉਕਤ ਸਕੂਲ 1890 ਵਿਚ ਬਣਿਆ ਸੀ। ਜ਼ਿਲਾ ਪ੍ਰਸ਼ਾਸਨ ਵਲੋਂ ਸ਼ਿਆਮ ਸਰਨ ਨੇਗੀ ਨੂੰ ਸਤਿਕਾਰ ਸਹਿਤ ਪੋਲਿੰਗ ਬੂਥ ਵਿਖੇ ਲਿਆਂਦਾ ਗਿਆ। ਜ਼ਿਲਾ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਕਲਪਾ ਉਨ੍ਹਾਂ ਦੇ ਨਿਵਾਸ ਵਿਖੇ ਗਏ ਅਤੇ ਮੋਟਰ ਗੱਡੀ ਰਾਹੀਂ ਉਨ੍ਹਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਏ।
ਮਾਸਟਰ ਸ਼ਿਆਮ ਸਰਨ ਨੇਗੀ ਵੋਟ ਪਾਉਣ ਲਈ ਦੁਪਹਿਰ ਲਗਭਗ 12 ਵਜੇ ਬੂਥ ਵਿਖੇ ਪੁੱਜੇ। ਉਥੇ ਕਿੰਨੌਰ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਲਾ ਕਿੰਨੌਰ ਦੇ ਪ੍ਰਸ਼ਾਸਨ ਵਲੋਂ ਨੇਗੀ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਵਿਸ਼ੇਸ਼ ਤੌਰ 'ਤੇ ਰੈੱਡ ਕਾਰਪੈੱਟ ਵਿਛਾਈ ਗਈ ਸੀ।
ਮਤਦਾਨ ਸਭ ਤੋਂ ਵੱਡਾ ਦਾਨ : ਨੇਗੀ
ਵੋਟ ਪਾਉਣ ਆਏ ਸ਼ਿਆਮ ਸਰਨ ਨੇਗੀ ਨੇ ਕਿਹਾ ਕਿ ਮਤਦਾਨ ਸਭ ਤੋਂ ਵੱਡਾ ਦਾਨ ਹੈ। ਇਸ ਤੋਂ ਕਿਸੇ ਨੂੰ ਵੀ ਪਿੱਛੇ ਨਹੀਂ ਹੱਟਣਾ ਚਾਹੀਦਾ। ਭਾਵੁਕ ਹੁੰਦੇ ਹੋਏ ਨੇਗੀ ਨੇ ਕਿਹਾ ਕਿ ਸ਼ਾਇਦ ਮੇਰਾ ਅੱਜ ਦਾ ਮਤਦਾਨ ਆਖਰੀ ਮਤਦਾਨ ਹੋਵੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਯੁੱਧਿਆ ਵਿਚ ਰਾਮ ਮੰਦਰ ਲਈ ਹੁਣ ਤੱਕ ਮਿਲਿਆ 100 ਕਰੋੜ ਰੁਪਏ ਦਾ ਦਾਨ
NEXT STORY