ਗੁਰੂਗ੍ਰਾਮ— ਇੱਥੇ ਇਫਕੋ ਚੌਕ ਦੇ ਫਲਾਈਓਵਰ 'ਤੇ ਚੱਲਦੀ ਗੱਡੀ 'ਚ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ ਗੱਡੀ ਗੁਰੂਗ੍ਰਾਮ ਤੋਂ ਦਿੱਲੀ ਵੱਲ ਜਾ ਰਹੀ ਸੀ, ਉਦੋਂ ਰਸਤੇ 'ਚ ਅਚਾਨਕ ਹੀ ਅੱਗ ਲੱਗ ਗਈ।
ਅੱਗ ਲੱਗਣ ਨਾਲ ਡਰਾਈਵਰ ਵੀ ਘਬਰਾ ਗਿਆ ਸੀ। ਉਸ ਨੇ ਜਲਦੀ 'ਚ ਕਿਸੇ ਤਰ੍ਹਾਂ ਗੱਡੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਸੀ ਕਿ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਮੱਧ ਪ੍ਰਦੇਸ਼: ਇੰਦੌਰ 'ਚ ਛੁੱਟੀ 'ਤੇ ਆਏ ਇਕ ਫੌਜੀ ਦੀ ਹੱਤਿਆ
NEXT STORY