ਨੈਸ਼ਨਲ ਡੈਸਕ : ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਦਿਆਂ ਮਾਰੂਤੀ ਸੁਜ਼ੂਕੀ ਨੇ ਦੇਸ਼ ਦੀ ਪਹਿਲੀ ਫਲੈਕਸ-ਫਿਊਲ (Flex-fuel) ਕਾਰ ਵੈਗਨ ਆਰ (Wagon R) ਤੋਂ ਪਰਦਾ ਹਟਾ ਦਿੱਤਾ ਹੈ। ਇਸ ਖਾਸ ਮੌਕੇ 'ਤੇ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ। ਕੰਪਨੀ ਅਨੁਸਾਰ ਇਹ ਕਾਰ ਵਿਦੇਸ਼ਾਂ ਤੋਂ ਆਉਣ ਵਾਲੇ ਕੱਚੇ ਤੇਲ 'ਤੇ ਨਿਰਭਰਤਾ ਘਟਾਉਣ ਅਤੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਹਾਈ ਹੋਵੇਗੀ।
ਇੰਜਣ ਵਿੱਚ ਵੱਡਾ ਬਦਲਾਅ
ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਇੰਜਣ ਹੈ, ਜਿਸ ਨੂੰ ਵਿਸ਼ੇਸ਼ ਤੌਰ 'ਤੇ E85 ਪੈਟਰੋਲ (85% ਐਥਨੌਲ ਅਤੇ 15% ਪੈਟਰੋਲ ਦਾ ਮਿਸ਼ਰਣ) 'ਤੇ ਚੱਲਣ ਲਈ ਤਿਆਰ ਕੀਤਾ ਗਿਆ ਹੈ। ਭਾਰਤ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਪੈਟਰੋਲ ਵਿੱਚ ਐਥਨੌਲ ਦੀ ਮਾਤਰਾ ਵਧਾਉਣ 'ਤੇ ਜ਼ੋਰ ਦੇ ਰਹੀ ਹੈ, ਜਿਸ ਕਾਰਨ ਇਹ ਤਕਨੀਕ ਭਵਿੱਖ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਦੇ ਸੀ.ਈ.ਓ ਹਿਸਾਸ਼ੀ ਤਾਕੇਉਚੀ ਨੇ ਇਸ ਲਾਂਚਿੰਗ ਨੂੰ 'ਆਤਮਨਿਰਭਰ ਭਾਰਤ' ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਦੱਸਿਆ ਹੈ।
ਡਿਜ਼ਾਈਨ ਅਤੇ ਦਿੱਖ
ਜੇਕਰ ਡਿਜ਼ਾਈਨ ਦੀ ਗੱਲ ਕਰੀਏ ਤਾਂ ਫਲੈਕਸ-ਫਿਊਲ ਵੈਗਨ ਆਰ ਦੇਖਣ ਵਿੱਚ ਮੌਜੂਦਾ ਮਾਡਲ ਵਰਗੀ ਹੀ ਹੈ। ਕੰਪਨੀ ਨੇ ਇਸ ਦੇ ਬਾਹਰੀ ਹਿੱਸੇ ਜਾਂ ਕੈਬਿਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਹੈ, ਪਰ ਇਸ ਨੂੰ ਆਮ ਮਾਡਲ ਨਾਲੋਂ ਵੱਖਰਾ ਦਿਖਾਉਣ ਲਈ ਇਸ ਦੇ ਪਿਛਲੇ ਪਾਸੇ 'BioFlex' ਲਿਖਿਆ ਗਿਆ ਹੈ ਅਤੇ ਬਾਡੀ 'ਤੇ ਨਵੇਂ ਗ੍ਰਾਫਿਕਸ (ਸਟਿੱਕਰ) ਦਿੱਤੇ ਗਏ ਹਨ।
ਕਲੀਨ ਐਨਰਜੀ ਵਿੱਚ ਦਬਦਬਾ
ਮਾਰੂਤੀ ਸੁਜ਼ੂਕੀ ਪਹਿਲਾਂ ਹੀ ਭਾਰਤ ਦੇ 'ਕਲੀਨ ਐਨਰਜੀ' ਸੈਗਮੈਂਟ ਵਿੱਚ 50 ਫੀਸਦੀ ਤੋਂ ਵੱਧ ਹਿੱਸੇਦਾਰੀ ਰੱਖਦੀ ਹੈ। ਹਾਲਾਂਕਿ ਦੋਪਹੀਆ ਵਾਹਨਾਂ ਵਿੱਚ ਇਹ ਤਕਨੀਕ ਪਹਿਲਾਂ ਆ ਚੁੱਕੀ ਹੈ, ਪਰ ਕਾਰਾਂ ਦੇ ਮਾਮਲੇ ਵਿੱਚ ਮਾਰੂਤੀ ਸੁਜ਼ੂਕੀ ਇਹ ਤਕਨੀਕ ਲਿਆਉਣ ਵਾਲਾ ਪਹਿਲਾ ਬ੍ਰਾਂਡ ਬਣ ਗਿਆ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਨਵੀਂ ਪਹਿਲਕਦਮੀ ਨਾਲ ਬਾਜ਼ਾਰ ਵਿੱਚ ਉਨ੍ਹਾਂ ਦੀ ਪਕੜ ਹੋਰ ਮਜ਼ਬੂਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੌਜੂਦਾ ਆਰਥਿਕ ਸਥਿਤੀ ਨੂੰ ਲੈ ਕੇ ਘਬਰਾਈ ਹੋਈ ਹੈ ਮੋਦੀ ਸਰਕਾਰ : ਜੈਰਾਮ ਰਮੇਸ਼
NEXT STORY