ਨਵਾਦਾ– ਬਿਹਾਰ ਦੇ ਨਵਾਦਾ ਵਿਚ ਦਾਹ ਸੰਸਕਾਰ ਦੌਰਾਨ ਅਜਬ-ਗਜਬ ਘਟਨਾ ਵਾਪਰੀ। ਇਕ ਬਜ਼ੁਰਗ ਦੇ ਦਿਹਾਂਤ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡੀ. ਜੇ. ਦੇ ਨਾਲ ਅੰਤਿਮ ਯਾਤਰਾ ਕੱਢੀ ਪਰ ਨਦੀ ਕੰਢੇ ਸ਼ਮਸ਼ਾਨਘਾਟ ਵਿਚ ਅਚਾਨਕ ਹੜ ਆਉਣ ਨਾਲ ਲਾਸ਼ ਦੇ ਨਾਲ ਡੀ. ਜੇ. ਵੀ ਰੁੜ੍ਹ ਗਿਆ। ਉਥੇ ਮੌਜੂਦ 10 ਲੋਕ ਵੀ ਤੇਜ਼ ਧਾਰ ਵਿਚ ਫੱਸ ਕੇ ਨਦੀ ਵਿਚ ਡੁੱਬਣ ਲੱਗੇ। ਸਥਾਨਕ ਤੈਰਾਕਾਂ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ 80 ਸਾਲ ਦੇ ਬਜ਼ੁਰਗ ਦੀ ਲਾਸ਼ ਦਾ ਪਤਾ ਨਹੀਂ ਚੱਲ ਸਕਿਆ।
ਘਟਨਾ ਚਿਤਰਕੋਲੀ ਪਿੰਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਸ਼ਨਾ ਸਿੰਘ ਦੇ ਪਿਤਾ ਅਰਜੁਨ ਸਿੰਘ (80) ਦਾ ਦਿਹਾਂਤ ਹੋ ਗਿਆ ਸੀ। ਪਰਿਵਾਰਕ ਮੈਂਬਰ ਡੀ. ਜੇ. ਵਜਾ ਕੇ ਨੱਚਦੇ-ਗਾਉਂਦੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਲਿਆਏ ਸਨ। ਲਾਸ਼ ਨੂੰ ਅਜੇ ਚਿਖਾ ’ਤੇ ਰੱਖਿਆ ਹੀ ਸੀ ਕਿ ਨਦੀ ਵਿਚ ਅਚਾਨਕ ਹੜ ਆ ਗਿਆ, ਜਿਸ ਨਾਲ ਦਾਹ ਸੰਸਕਾਰ ਵਿਚ ਸ਼ਾਮਲ 10 ਲੋਕ ਪਾਣੀ ਦੀ ਤੇਜ਼ ਧਾਰ ਵਿਚ ਰੁੜ੍ਹਨ ਲੱਗੇ। ਹਫੜਾ-ਦਫੜੀ ਤੋਂ ਬਾਅਦ ਸਥਾਨਕ ਤੈਰਾਕਾਂ ਵਲੋਂ ਸਾਰਿਆਂ ਨੂੰ ਸੁਰੱਖਿਅਤ ਨਦੀ ਵਿਚੋਂ ਬਾਹਰ ਕੱਢਿਆ ਗਿਆ।
ਇਕ ਮਹੀਨਾ ਪਹਿਲਾਂ ਵੀ ਕੁਝ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਦੋਂ ਰਜੌਲੀ ਖੇਤਰ ਦੇ ਕਕੋਤਲ ਵਿਚ ਅਚਾਨਕ ਪਾਣੀ ਦੇ ਪੱਧਰ ਵਿਚ ਵਾਧਾ ਹੋ ਗਿਆ ਸੀ। ਇਥੇ ਪਿਕਨਿਕ ਮਨਾਉਣ ਆਏ ਕਾਫੀ ਲੋਕ ਪਾਣੀ ਦੇ ਵਿਚ ਫੱਸ ਗਏ ਸਨ।
ਦਿੱਲੀ 'ਚ 10 ਸਾਲਾ ਮੁੰਡੇ ਨਾਲ ਦੋਸਤਾਂ ਨੇ ਕੀਤੀ ਬਦਫ਼ੈਲੀ, ਹਸਪਤਾਲ 'ਚ ਮੌਤ
NEXT STORY