ਦਵਾਰਕਾ (ਏਜੰਸੀ) : ਗੁਜਰਾਤ ਦੇ ਦਵਾਰਕਾ ਜ਼ਿਲ੍ਹੇ ਦੇ ਰਣ ਪਿੰਡ ‘ਚ ਬੋਰਵੈੱਲ ‘ਚ ਡਿੱਗੀ 3 ਸਾਲਾ ਬੱਚੀ ਨੂੰ ਬਚਾਅ ਟੀਮ ਨੇ ਰਾਤ 10 ਵਜੇ ਦੇ ਕਰੀਬ ਬਾਹਰ ਕੱਢ ਲਿਆ, ਪਰ ਬੱਚੀ ਬੇਹੋਸ਼ ਹੋ ਚੁੱਕੀ ਸੀ। ਲੜਕੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਜਾਂਦਾ ਸਾਲ ਵਿਛਾ ਗਿਆ ਘਰ 'ਚ ਸੱਥਰ, ਇੱਕੋ ਪਰਿਵਾਰ ਦੇ 5 ਜੀਆਂ ਨੇ ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
ਗੁਜਰਾਤ ਪੁਲਸ, ਸੈਨਾ ਅਤੇ ਰਾਸ਼ਟਰੀ ਆਫਤ ਰਿਸਪਾਂਸ ਫੋਰਸ ਨੇ ਸਾਂਝੇ ਤੌਰ 'ਤੇ ਬਚਾਅ ਮੁਹਿੰਮ ਚਲਾਈ। ਬਚਾਅ ਮੁਹਿੰਮ ਦੌਰਾਨ ਦਵਾਰਕਾ ਦੇ ਜ਼ਿਲ੍ਹਾ ਕੁਲੈਕਟਰ ਅਸ਼ੋਕ ਸ਼ਰਮਾ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਸਨ। ਬੱਚੀ ਦੀ ਪਛਾਣ ਏਂਜਲ ਸਖਾਰਾ ਵਜੋਂ ਹੋਈ ਹੈ ਜੋ ਦੁਪਹਿਰ 1 ਵਜੇ ਦੇ ਕਰੀਬ ਆਪਣੇ ਪਰਿਵਾਰਕ ਘਰ ਦੇ ਸਾਹਮਣੇ ਖੇਡ ਰਹੀ ਸੀ। ਇਸ ਦੌਰਾਨ ਉਹ ਖੁੱਲ੍ਹੇ ਬੋਰਵੈੱਲ ਦੇ ਅੰਦਰ ਫਿਸਲ ਗਈ। ਜਦੋਂ ਉਸ ਨੂੰ ਕੱਢਿਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਹਸਪਤਾਲ ਵਿਖੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਟੈਂਕਰ ਚਾਲਕ ਨੇ ਐਕਟਿਵਾ ਸਵਾਰ ਔਰਤ ਨੂੰ ਮਾਰੀ ਟੱਕਰ, ਪਿਛਲੇ ਟਾਇਰ ਹੇਠਾਂ ਆਉਣ ਕਾਰਨ ਹੋਈ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ ਦੇ ਪਹਿਲੇ ਹੀ ਦਿਨ ਮਣੀਪੁਰ 'ਚ ਹੋਈ ਗੋਲੀਬਾਰੀ, 3 ਲੋਕਾਂ ਦੀ ਮੌਤ, 5 ਜ਼ਿਲ੍ਹਿਆਂ 'ਚ ਲੱਗਿਆ ਕਰਫਿਊ
NEXT STORY