ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਨੇ ਜਬਰ-ਜ਼ਨਾਹ ਦਾ ਦੋਸ਼ ਲਾਉਣ ਵਾਲੀ ਇਕ ਔਰਤ ਦੀ ਸ਼ਿਕਾਇਤ 'ਤੇ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਵਿਰੁੱਧ ਦਿੱਲੀ ਪੁਲਸ ਨੂੰ ਐੱਫ. ਆਈ. ਆਰ. ਦਰਜ ਕਰਨ ਦੇ ਹੇਠਲੀ ਅਦਾਲਤ ਦੇ ਹੁਕਮ 'ਤੇ ਅੱਜ ਰੋਕ ਲਾ ਦਿੱਤੀ।
ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਹੁਸੈਨ ਦੀ ਰਿੱਟ 'ਤੇ ਜਸਟਿਸ ਏ. ਕੇ. ਪਾਠਕ ਨੇ ਕਥਿਤ ਪੀੜਤਾ ਅਤੇ ਪੁਲਸ ਨੂੰ ਨੋਟਿਸ ਜਾਰੀ ਕੀਤੇ ਅਤੇ ਉਨ੍ਹਾਂ ਕੋਲੋਂ ਜਵਾਬ ਮੰਗਿਆ ਹੈ। ਦਿੱਲੀ ਦੀ ਰਹਿਣ ਵਾਲੀ ਔਰਤ ਨੇ ਜਨਵਰੀ ਵਿਚ ਹੇਠਲੀ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਜਬਰ-ਜ਼ਨਾਹ ਦੇ ਆਪਣੇ ਦੋਸ਼ ਤੇ ਹੁਸੈਨ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਬੇਨਤੀ ਕੀਤੀ ਸੀ। ਸ਼ੁਰੂਆਤ 'ਚ ਹਾਈ ਕੋਰਟ ਹੇਠਲੀ ਅਦਾਲਤ ਦੇ ਫੈਸਲੇ 'ਤੇ ਰੋਕ ਲਾਉਣ ਲਈ ਤਿਆਰ ਨਹੀਂ ਸੀ ਪਰ ਬਾਅਦ ਵਿਚ ਉਸ ਨੇ ਕਿਹਾ, ''ਹੇਠਲੀ ਅਦਾਲਤ ਦੇ 12 ਜੁਲਾਈ ਦੇ ਹੁਕਮ ਦੀ ਕਾਰਵਾਈ 'ਤੇ ਸੁਣਵਾਈ ਦੀ ਅਗਲੀ ਤਰੀਕ 6 ਦਸੰਬਰ ਤਕ ਰੋਕ ਰਹੇਗੀ।''
ਭਾਰਤ ਨੇ ਭੇਜਿਆ ਸੱਦਾ, ਡੋਨਾਲਡ ਟਰੰਪ ਗਣਤੰਤਰ ਦਿਵਸ 'ਤੇ ਹੋਣਗੇ ਮੁੱਖ ਮਹਿਮਾਨ!
NEXT STORY