ਲਖਨਊ (ਅਭਿਸ਼ੇਕ)—ਰਾਸ਼ਟਰਪਤੀ ਚੋਣ ਦੇ ਮੁੱਦੇ 'ਤੇ ਇਕ ਵਾਰ ਫਿਰ ਤੋਂ ਮੁਲਾਇਮ ਪਰਿਵਾਰ 2 ਧੜਿਆਂ 'ਚ ਵੰਡਿਆ ਨਜ਼ਰ ਆ ਰਿਹਾ ਹੈ।ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਜਿਥੇ ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮੀਰਾ ਕੁਮਾਰ ਦੇ ਸਮਰਥਨ ਦਾ ਐਲਾਨ ਕੀਤਾ।
ਓਧਰ ਅਖਿਲੇਸ਼ ਦੇ ਚਾਚੇ ਸ਼ਿਵਪਾਲ ਯਾਦਵ ਨੇ ਐੱਨ. ਡੀ. ਏ. ਉਮੀਦਵਾਰ ਰਾਮਨਾਥ ਕੋਵਿੰਦ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਆਪਣੇ ਵੱਡੇ ਭਰਾ ਮੁਲਾਇਮ ਸਿੰਘ ਯਾਦਵ ਨੂੰ ਆਦਰਸ਼ ਮੰਨਣ ਵਾਲੇ ਸ਼ਿਵਪਾਲ ਯਾਦਵ ਨੇ ਵਾਰਾਨਸੀ 'ਚ ਇਕ ਪ੍ਰੋਗਰਾਮ ਦੌਰਾਨ ਦੱਸਿਆ ਕਿ ਐੱਨ. ਡੀ. ਏ. ਉਮੀਦਵਾਰ ਰਾਮਨਾਥ ਕੋਵਿੰਦ ਨੇ ਮੇਰੇ ਕੋਲੋਂ ਅਤੇ ਨੇਤਾ ਜੀ ਕੋਲੋਂ ਸਮਰਥਨ ਮੰਗਿਆ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਸਮਰਥਨ ਦੇਵਾਂਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮੀਰਾ ਕੁਮਾਰ ਨੇ ਨਾ ਤਾਂ ਮੇਰੇ ਕੋਲੋਂ ਸਮਰਥਨ ਮੰਗਿਆ ਹੈ ਅਤੇ ਨਾ ਹੀ ਮੁਲਾਇਮ ਸਿੰਘ ਯਾਦਵ ਕੋਲੋਂ। ਓਧਰ ਸ਼ੁੱਕਰਵਾਰ ਨੂੰ ਲਖਨਊ ਵਿਚ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਕੇ ਮੀਰਾ ਕੁਮਾਰ ਨੇ ਸਮਰਥਨ ਮੰਗਿਆ ਸੀ।
ਦਿੱਲੀ 'ਚ ਸੈਪਟਿਕ ਟੈਂਕ ਦੀ ਸਫਾਈ ਦੌਰਾਨ ਸਾਹ ਘੁਟਣ ਨਾਲ 4 ਦੀ ਮੌਤ
NEXT STORY