ਚੇਨਈ (ਭਾਸ਼ਾ)- ਮਕੱਲ ਨਿਧੀ ਮੈਯਮ (ਐੱਮ.ਐੱਨ.ਐੱਮ.) ਦੇ ਸੰਸਥਾਪਕ ਅਤੇ ਅਦਾਕਾਰ ਕਮਲ ਹਾਸਨ ਨੇ ਸ਼ਨੀਵਾਰ ਨੂੰ ਕਿਹਾ ਕਿ 'ਇਕ ਦੇਸ਼, ਇਕ ਚੋਣ' ਦਾ ਪ੍ਰਸਤਾਵ ਖ਼ਤਰਨਾਕ ਹੈ ਅਤੇ ਇਸ ਦੀਆਂ ਕਮੀਆਂ ਦੇ ਨਿਸ਼ਾਨ ਅਜੇ ਵੀ ਕੁਝ ਦੇਸ਼ਾਂ 'ਚ ਦੇਖਣ ਨੂੰ ਮਿਲਦੇ ਹਨ, ਇਸ ਲਈ ਇਸ ਦੀ ਭਾਰਤ 'ਚ ਨਾ ਤਾਂ ਹੁਣ ਅਤੇ ਨਾ ਹੀ ਭਵਿੱਖ 'ਚ ਲੋੜ ਹੈ। ਹਾਸਨ ਨੇ ਕਿਸੇ ਦਲ ਜਾਂ ਨੇਤਾ ਦਾ ਨਾਂ ਲਏ ਬਿਨਾਂ ਕਿਹਾ ਕਿ ਜੇਕਰ 2014 ਜਾਂ 2015 'ਚ ਇਕੱਠੇ ਚੋਣਾਂ ਹੁੰਦੀਆਂ ਤਾਂ ਇਕ ਪਾਸੜ ਨਤੀਜੇ ਆਉਂਦੇ ਅਤੇ ਤਾਨਾਸ਼ਾਹੀ, ਪ੍ਰਗਟਾਵੇ ਦੀ ਆਜ਼ਾਦੀ ਦੇ ਖਾਤਮੇ ਅਤੇ ਇਕ ਨੇਤਾ ਦੇ ਦਬਦਬੇ ਵਜੋਂ ਮਾੜੇ ਨਤੀਜੇ ਸਾਹਮਣੇ ਆਉਂਦੇ।
ਉਨ੍ਹਾਂ ਕਿਹਾ,''ਤੁਹਾਨੂੰ ਸਮਝਣਾ ਚਾਹੀਦਾ ਕਿ ਅਸੀਂ ਇਸ ਤੋਂ ਬਚ ਗਏ... ਅਸੀਂ ਉਸ ਬੀਮਾਰੀ ਤੋਂ ਬਚ ਗਏ ਜੋ ਕੋਰੋਨਾ ਵਾਇਰਸ ਤੋਂ ਵੱਧ ਖ਼ਤਰਨਾਕ ਸੀ।'' ਹਾਸਨ ਨੇ ਇਕੱਠੇ ਚੋਣਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੌਰਾਨ ਯੂਰਪ ਅਤੇ ਰੂਸ ਦਾ ਸੰਦਰਭ ਦਿੱਤਾ ਪਰ ਅਜਿਹੇ ਇਕ ਵੀ ਦੇਸ਼ ਦਾ ਜ਼ਿਕਰ ਨਹੀਂ ਕੀਤਾ, ਜਿੱਥੇ ਇਹ ਵਿਵਸਥਾ ਅਸਫ਼ਲ ਹੋਈ ਹੈ। ਹਾਸਨ ਨੇ ਕਿਹਾ ਕਿ ਉਦੋਂ ਕੀ ਹੋਵੇਗਾ, ਜਦੋਂ ਸਾਰੇ ਟਰੈਫਿਕ ਲਾਈਟ ਇਕ ਹੀ ਸਮੇਂ 'ਚ ਇਕ ਹੀ ਰੰਗ ਦੇ ਹੋ ਜਾਣ? ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੋਚਣ ਅਤੇ ਆਪਣੀ ਪਸੰਦ ਦਾ ਚੁਣਨ ਲਈ ਸਮਾਂ ਦਿੱਤਾ ਜਾਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਜ਼ਮ ਖ਼ਾਨ ਦੇ ਪਰਿਵਾਰ ਨੂੰ HC ਵੱਲੋਂ ਵੱਡਾ ਝਟਕਾ, ਅਬਦੁੱਲਾ ਆਜ਼ਮ ਦੀ ਜ਼ਮਾਨਤ ਪਟੀਸ਼ਨ ਕੋਰਟ ਨੇ ਕੀਤੀ ਖਾਰਜ
NEXT STORY