ਮਹੇਸਾਨਾ (ਵਿਸ਼ੇਸ਼)— ਗੁਜਰਾਤ 'ਚ ਇਕ ਕੋਰੋਨਾ ਪਾਜ਼ੇਟਿਵ ਮਹਿਲਾ ਨਾਲ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਨ੍ਹਾਂ 'ਚ ਇਕ ਬੱਚਾ ਕੋਰੋਨਾ ਪਾਜ਼ੇਟਿਵ ਤੇ ਦੂਜਾ ਨੈਗੇਟਿਵ ਪਾਇਆ ਗਿਆ ਹੈ। ਇਸ ਜਾਂਚ ਰਿਪੋਰਟ ਤੋਂ ਡਾਕਟਰ ਵੀ ਹੈਰਾਨ ਰਹਿ ਗਏ ਹਨ। ਇਹ ਮਾਮਲਾ ਗੁਜਰਾਤ ਦੇ ਵਡਨਗਰ 'ਚ ਆਇਆ ਹੈ। ਮੋਲੀਪੁਰ ਦੀ ਕੋਰੋਨਾ ਪਾਜ਼ੇਟਿਵ ਹਸੁਮਤਿ ਬੇਨ ਪਰਮਾਰ ਨੇ ਸ਼ਨੀਵਾਰ ਨੂੰ ਵਡਨਗਰ ਦੇ ਮੈਡੀਕਲ ਹਸਪਤਾਲ 'ਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਮਾਂ ਪਾਜ਼ੇਟਿਵ ਸੀ, ਅਜਿਹੇ 'ਚ ਦੋਵਾਂ ਨਵਜੰਮੇ ਬੱਚਿਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਸਨ। ਸੋਮਵਾਰ ਨੂੰ ਜਦੋਂ ਬੱਚਿਆਂ ਦੀ ਰਿਪੋਰਟ ਆਈ ਤਾਂ ਡਾਕਟਰ ਹੈਰਾਨ ਰਹਿ ਗਏ ਕਿਉਂਕਿ ਜੁੜਵਾ ਬੱਚਿਆਂ 'ਚ ਲੜਕੇ ਦੀ ਰਿਪੋਰਟ ਪਾਜ਼ੇਟਿਵ ਤੇ ਲੜਕੀ ਦੀ ਰਿਪੋਰਟ ਨੈਗੇਟਿਵ ਆਈ। ਇਸ ਰਿਪੋਰਟ ਤੋਂ ਡਾਕਟਰ ਹੈਰਾਨ ਹਨ। ਇਸ ਲਈ ਹੁਣ ਲੜਕੇ ਦਾ ਸੈਂਪਲ ਦੁਬਾਰਾ ਲਿਆ ਜਾਵੇਗਾ ਤੇ ਜਾਂਚ ਲਈ ਭੇਜਿਆ ਜਾਵੇਗਾ।
ਰਿਪੋਰਟ ਸ਼ੱਕੀ ਹੋ ਸਕਦੀ ਹੈ
ਇਸ ਸਬੰਧ 'ਚ ਵਡਨਗਰ ਮੈਡੀਕਲ ਕਾਲਜ ਦੇ ਸੁਪਰਡੈਂਟ ਐੱਚ. ਡੀ. ਪਾਲੇਕਰ ਨੇ ਦੱਸਿਆ ਕਿ ਰਿਪੋਰਟ ਸ਼ੱਕੀ ਹੋ ਸਕਦੀ ਹੈ। ਬੱਚਿਆਂ ਨੂੰ ਬਰੈਸਟ ਸਕ੍ਰੀਨਿੰਗ ਵੀ ਨਹੀਂ ਕਰਵਾਈ ਗਈ ਹੈ। ਦੋਵੇਂ ਬੱਚੇ ਇਕੱਠੇ ਹਨ। ਅਜਿਹੇ 'ਚ ਦੋਵਾਂ ਬੱਚਿਆਂ ਦੀ ਰਿਪੋਰਟ ਅਲੱਗ-ਅਲੱਗ ਨਹੀਂ ਹੋ ਸਕਦੀ, ਇਸ ਲਈ 2 ਦਿਨਾਂ ਬਾਅਦ ਬੱਚਿਆਂ ਦਾ ਦੁਬਾਰਾ ਤੋਂ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ।
ਇੰਦੌਰ 'ਚ ਕਰਫਿਊ ਤੋੜ ਸੜਕ 'ਤੇ ਉਤਰੀ ਭੀੜ
NEXT STORY