ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਕਸ਼ਮੀਰੀ ਪੰਡਤਾਂ ਦੇ ਪਲਾਇਨ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਨੀਵਾਰ ਨੂੰ ਸਵਾਲ ਕੀਤਾ ਕਿ ਪਾਰਟੀ ਨੇ ਉਨ੍ਹਾਂ 'ਚੋਂ ਕਿੰਨੇ ਲੋਕਾਂ ਨੂੰ ਘਾਟੀ 'ਚ ਮੁੜ ਵਸਾਇਆ ਹੈ। ਉਨ੍ਹਾਂ ਨੇ ਇਕ ਵਾਰ ਫਿਰ ਸੁਝਾਅ ਦਿੱਤਾ ਕਿ ਫਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਯੂ-ਟਿਊਬ 'ਤੇ ਅਪਲੋਡ ਕੀਤਾ ਜਾਣਾ ਚਾਹੀਦਾ ਅਤੇ ਇਸ ਨਾਲ ਹੁਣ ਤੱਕ ਹੋਈ ਕਮਾਈ ਨੂੰ ਕਸ਼ਮੀਰੀ ਪੰਡਤਾਂ ਦੇ ਕਲਿਆਣ 'ਤੇ ਖਰਚ ਕੀਤਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਮਹਿੰਗਾਈ 'ਤੇ ਸਰਕਾਰ ਨੂੰ ਜਗਾਉਣ ਲਈ ਥਾਲੀਆਂ ਅਤੇ ਘੰਟੀਆਂ ਵਜਾਏਗੀ ਕਾਂਗਰਸ : ਰਣਦੀਪ ਸੁਰਜੇਵਾਲਾ
ਕੇਜਰੀਵਾਲ ਨੇ ਭਾਜਪਾ ਤੋਂ ਪੁੱਛਿਆ,''ਕੀ ਭਾਜਪਾ ਨੇ ਪਿਛਲੇ 8 ਸਾਲਾਂ 'ਚ ਇਕ ਵੀ ਕਸ਼ਮੀਰੀ ਪੰਡਤ ਪਰਿਵਾਰ ਨੂੰ ਘਾਟੀ 'ਚ ਵਸਾਇਆ?'' ਉਨ੍ਹਾਂ ਕਿਹਾ,''ਭਾਜਪਾ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੀ ਹੈ। ਅਸੀਂ ਮੰਗ ਕਰਦੇ ਹਾਂ ਕਿ 'ਦਿ ਕਸ਼ਮੀਰ ਫਾਈਲਜ਼' ਫਿਲਮ ਨੂੰ ਯੂ-ਟਿਊਬ 'ਤੇ ਅਪਲੋਡ ਕੀਤਾ ਜਾਵੇ। ਇਸ ਤੋਂ ਕਮਾਏ ਗਏ ਪੈਸਿਆਂ ਨੂੰ ਕਸ਼ਮੀਰੀ ਪੰਡਿਤਾਂ ਦੇ ਕਲਿਆਣ 'ਤੇ ਖਰਚ ਕੀਤਾ ਜਾਣਾ ਚਾਹੀਦਾ।'' ਕੇਜਰੀਵਾਲ ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਪਹਿਲੀ ਵਾਰ ਇਹ ਸੁਝਾਅ ਦਿੱਤਾ ਸੀ। ਉਨ੍ਹਾਂ ਨੇ ਫਿਲਮ ਨੂੰ ਟੈਕਸ ਮੁਕਤ ਬਣਾਉਣ ਦੇ ਕਦਮ ਦੀ ਆਲੋਚਨਾ ਕੀਤੀ ਸੀ ਅਤੇ ਫਿਰ ਨਿਰਮਾਤਾ ਨੂੰ ਸੁਝਾਅ ਦਿੱਤਾ ਸੀ ਕਿ ਉਹ ਇਸ ਨੂੰ ਯੂ-ਟਿਊਬ 'ਤੇ ਪਾ ਦੇਣ ਤਾਂ ਕਿ ਸਾਰੇ ਲੋਕ ਇਸ ਨੂੰ ਦੇਖ ਸਕਣ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਹਿੰਗਾਈ, ਬੇਰੁਜ਼ਗਾਰੀ ਨਾਲ ਨਜਿੱਠਣ ਲਈ ਟੀਚੇ 'ਤੇ ਕੇਂਦਰਿਤ ਹੈ ਦਿੱਲੀ ਦਾ ਬਜਟ : ਕੇਜਰੀਵਾਲ
NEXT STORY