ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਆਗਰਾ ਦੇ ਹਰੀਪਰਵਤ ਥਾਣਾ ਖੇਤਰ 'ਚ ਇਕ ਨੌਜਵਾਨ ਨੇ ਕਥਿਤ ਤੌਰ 'ਤੇ ਆਪਣੀ ਮਾਂ ਨੂੰ ਮਰਿਆ ਹੋਇਆ ਦਿਖਾ ਕੇ ਉਸ ਦੀ ਬੀਮਾ ਰਾਸ਼ੀ ਗੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ।
'ICICI Prudential Life Insurance' ਦੀ ਸੰਜੇ ਪਲੇਸ ਬ੍ਰਾਂਚ ਦੇ ਮੈਨੇਜਰ ਅਮਿਤ ਮਹਿਰੋਤਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਾਮਨਗਰ ਦੇ ਅਮਿਤ ਅਗਰਵਾਲ ਨੇ 23 ਜਨਵਰੀ 2017 ਅਤੇ 24 ਜਨਵਰੀ 2018 ਨੂੰ ਮਾਂ ਗਿਰਜੇਸ਼ ਅਗਰਵਾਲ ਦੇ ਨਾਂ 'ਤੇ 30 ਲੱਖ ਅਤੇ 50 ਲੱਖ ਰੁਪਏ ਦੀਆਂ ਬੀਮਾ ਪਾਲਿਸੀਆਂ ਲਈਆਂ ਸਨ। ਦੋਵਾਂ ਹੀ ਪਾਲਿਸੀਆਂ ਵਿਚ ਅਮਿਤ ‘ਨੋਮਿਨੀ’ ਬਣਿਆ।
ਇਹ ਵੀ ਪੜ੍ਹੋ : ਪਤੀ ਦੇ ਸਾਂਵਲੇ ਰੰਗ ਤੋਂ ਨਾਖ਼ੁਸ਼ ਸੀ ਪਤਨੀ, ਵਿਆਹ ਦੇ 4 ਮਹੀਨਿਆਂ ਬਾਅਦ ਹੀ ਕਰ ਲਈ ਖ਼ੁਦਕੁਸ਼ੀ
ਇਸ ਸ਼ਿਕਾਇਤ ਮੁਤਾਬਕ 16 ਜੂਨ 2023 ਨੂੰ ਪੁੱਤਰ ਨੇ ਮਾਂ ਦਾ ਮੌਤ ਦਾ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਕੰਪਨੀ ਕੋਲ ਬੀਮੇ ਦੀ ਰਕਮ ਦਾ ਦਾਅਵਾ ਕੀਤਾ ਸੀ ਪਰ ‘ਸਰਵੇਅਰ’ ਵੱਲੋਂ ਕੀਤੀ ਜਾਂਚ ਦੌਰਾਨ ਮਾਂ ਗਿਰਜੇਸ਼ ਜ਼ਿੰਦਾ ਪਾਈ ਗਈ। ਉਹ ਦੂਜੇ ਪੁੱਤਰ ਨਾਲ ਰਹਿ ਰਹੀ ਸੀ। ਥਾਣਾ ਸਦਰ ਦੇ ਇੰਚਾਰਜ ਅਲੋਕ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਅਤੇ ਸਬੂਤਾਂ ਦੇ ਆਧਾਰ 'ਤੇ ਅਮਿਤ ਅਗਰਵਾਲ ਅਤੇ ਉਸ ਦੀ ਮਾਂ ਗਿਰਜੇਸ਼ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੀਮਹੇਸ਼ ਸਮੇਤ ਭਰਮੌਰ ਦੀਆਂ ਉੱਚੀਆਂ ਪਹਾੜੀਆਂ ’ਤੇ ਹਲਕੀ ਬਰਫਬਾਰੀ
NEXT STORY