ਮਨੀਲਾ(ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲੀਪੀਨਸ ਦੌਰੇ ਉੱਤੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਇੱਥੇ ਕੌਮਾਂਤਰੀ ਚਾਵਲ ਰਿਸਰਚ ਸੰਸਥਾ (ਆਈ.ਆਰ.ਆਰ.ਆਈ.) ਦਾ ਦੌਰਾ ਕੀਤਾ। ਮੋਦੀ ਇੱਥੇ ਖੇਤੀ ਕਰਦੇ ਹੋਏ ਵੀ ਨਜ਼ਰ ਆਏ। ਇਸ ਦੌਰਾਨ ਪੀ. ਐਮ ਮੋਦੀ ਨੇ IRRI ਵਿਚ ਲੈਬ ਦਾ ਉਦਘਾਟਨ ਕੀਤਾ। ਇਸ ਲੈਬ ਦਾ ਨਾਮ ਪੀ. ਐਮ ਮੋਦੀ ਦੇ ਨਾਮ ਉੱਤੇ ਹੀ ਰੱਖਿਆ ਗਿਆ ਹੈ। ਲੈਬ ਦਾ ਨਾਮ Shri Narendra Modi Resilient Rice Field Laboratory ਰੱਖਿਆ ਗਿਆ ਹੈ।
ਇਸ ਤੋਂ ਬਾਅਦ ਪੀ. ਐਮ ਨੇ ਇੱਥੇ ਸੰਸਾਰਿਕ ਚਾਵਲ ਰਿਸਰਚ ਕੇਂਦਰ ਦੇ ਬੈਂਕ ਨੂੰ ਝੋਨੇ ਦੀਆਂ 2 ਪ੍ਰਜਾਤੀਆਂ ਦੇ ਬੀਜ ਸੌਂਪੇ। ਬੀਜ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਈ. ਆਰ. ਆਰ. ਆਈ. ਮੁਖੀ ਅਨਾਜ ਦੀ ਖੇਤੀ ਵਿਚ ਸੁਧਾਰ ਕਰਕੇ ਗਰੀਬੀ ਅਤੇ ਭੁੱਖਮਰੀ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਸੋਮਵਾਰ ਨੂੰ ਲਾਸ ਬਾਨੋਸ ਵਿਚ ਕੌਮਾਂਤਰੀ ਚਾਵਲ ਰਿਸਰਚ ਸੰਸਥਾ (ਆਈ.ਆਰ.ਆਰ.ਆਈ.) ਪੁੱਜੇ ਪ੍ਰਧਾਨ ਮੰਤਰੀ ਨੇ ਉੱਥੇ ਕੰਮ ਕਰਨ ਵਾਲੇ ਭਾਰਤੀ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ। IRRI ਦੇ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨੂੰ ਹੜ੍ਹ ਦਾ ਕਹਿਰ ਝੇਲਣ ਵਾਲੇ ਚਾਵਲ ਦੀਆਂ ਕਿਸਮਾਂ ਦੇ ਬਾਰੇ ਵਿਚ ਦੱਸਿਆ, ਜੋ ਕਿ 14 ਤੋਂ 18 ਦਿਨਾਂ ਤੱਕ ਪਾਣੀ ਵਿਚ ਡੁੱਬੇ ਰਹਿੰਦੇ ਹਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 1-3 ਟਨ ਪ੍ਰਤੀ ਹੇਕਟੇਅਰ ਜ਼ਿਆਦਾ ਉਪਜ ਪ੍ਰਦਾਨ ਕਰਦੇ ਹਨ।
ਦੱਸਣਯੋਗ ਹੈ ਕਿ ਇਸ ਦਾ ਇਕ ਸੈਂਟਰ ਛੇਤੀ ਹੀ ਵਾਰਾਣਸੀ ਵਿਚ ਖੁਲ੍ਹੇਗਾ। ਪ੍ਰਧਾਨ ਮੰਤਰੀ ਨੇ ਇੱਥੇ ਇਕ ਫੋਟੋ ਪ੍ਰਦਰਸ਼ਨੀ ਨੂੰ ਵੀ ਦੇਖਿਆ, ਜਿਸ ਵਿਚ ਝੋਨੇ ਦੀ ਖੇਤੀ, ਵਾਰਾਣਸੀ ਵਿਚ ਖੁੱਲਣ ਵਾਲੇ ਸੈਂਟਰ ਆਦਿ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਿਆ ਗਿਆ ਸੀ।
SC ਨੇ ਪਰਾਲੀ ਸਾੜਨ 'ਤੇ ਪੰਜਾਬ, ਹਰਿਆਣਾ, ਯੂ.ਪੀ ਅਤੇ ਦਿੱਲੀ ਨੂੰ ਭੇਜਿਆ ਨੋਟਿਸ
NEXT STORY