ਨਵੀਂ ਦਿੱਲੀ- ਦਿੱਲੀ ਪੁਲਸ ਨੇ ਭਾਰਤੀ ਕਿਸਾਨ ਸੰਘ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਨੂੰ ਸ਼ਨੀਵਾਰ ਨੂੰ ਫਰਜ਼ੀ ਦੱਸਿਆ। ਪੁਲਸ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਫਰਜ਼ੀਆਂ ਖ਼ਬਰਾਂ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੁਲਸ ਡਿਪਟੀ ਕਮਿਸ਼ਨਰ ਪ੍ਰਿਯੰਕਾ ਕਸ਼ਯਪ ਨੇ ਟਵੀਟ ਕੀਤਾ,''ਫਰਜ਼ੀ ਖ਼ਬਰ! ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਨਾਲ ਸੰਬੰਧਤ ਖ਼ਬਰਾਂ ਝੂਠੀਆਂ ਹਨ। ਕ੍ਰਿਪਾ ਅਜਿਹੀਆਂ ਫਰਜ਼ੀ ਖ਼ਬਰਾਂ ਜਾਂ ਟਵੀਟ ਤੋਂ ਦੂਰ ਰਹੋ। ਇਸ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ/ਟਵੀਟ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।''
ਬੀ.ਕੇ.ਯੂ. ਦੇ ਮੀਡੀਆ ਇੰਚਾਰਜ ਧਰਮੇਂਦਰ ਮਲਿਕ ਨੇ ਵੀ ਦੱਸਿਆ ਕਿ ਟਿਕੈਤ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮਲਿਕ ਨੇ ਕਿਹਾ,''ਪੁਲਸ ਨੇ ਟਿਕੈਤ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਉਹ ਹੁਣ ਵੀ ਗਾਜ਼ੀਪੁਰ 'ਚ ਵਿਰੋਧ ਸਥਾਨ 'ਤੇ ਹਨ, ਜਿੱਥੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਚੱਲ ਰਿਹਾ ਹੈ। ਵਿਰੋਧ ਵਾਲੀ ਜਗ੍ਹਾ ਸੰਘਰਸ਼ ਦੀ ਕੋਈ ਸਥਿਤੀ ਨਹੀਂ ਹੈ।'' ਦਿੱਲੀ ਪੁਲਸ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਵਿਰੋਧ ਮਾਰਚ ਦੀ ਸੰਭਾਵਨਾ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਸ਼ਨੀਵਾਰ ਨੂੰ ਸੁਰੱਖਿਆਵਿਵਸਥਾ ਸਖ਼ਤ ਕਰ ਦਿੱਤੀ ਹੈ। ਕਿਸਾਨਾਂ ਦੇ ਪ੍ਰਤੀਨਿਧੀ ਵੱਖ-ਵੱਖ ਸੂਬਿਆਂ ਦੇ ਰਾਜਪਾਲਾਂ ਨੂੰ 26 ਜੂਨ ਨੂੰ ਮੰਗ ਪੱਤਰ ਸੌਂਪਣਗੇ। ਦਿੱਲੀ ਦਾ ਰਾਜ ਨਿਵਾਸ ਸਿਵਲ ਲਾਈਨਜ਼ ਇਲਾਕੇ 'ਚ ਸਥਿਤ ਹੈ।
ਤਾਮਿਲਨਾਡੂ 'ਚ ਕੋਰੋਨਾ ਵਾਇਰਸ ਦੇ 'ਡੈਲਟਾ ਪਲੱਸ' ਵੇਰੀਐਂਟ ਨਾਲ ਹੋਈ ਪਹਿਲੀ ਮੌਤ
NEXT STORY