ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ 'ਚ 126 ਲੋਕਾਂ ਦੀ ਮੌਤ ਹੋ ਜਾਣ ਨਾਲ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1694 ਹੋ ਗਈ ਹੈ, ਜਦਕਿ ਪੀੜਤ ਦੇ ਮਾਮਲੇ ਵੱਧ ਕੇ 49,391 ਹੋ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਕੋਵਿਡ-19 ਪੀੜਤ ਦੇ 2958 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਮੰਤਰਾਲੇ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਸੀ ਕਿ ਮਾਮਲਿਆਂ ਦੀ ਰਾਸ਼ਟਰ ਵਿਆਪੀ ਸਥਿਤੀ ਇਸਦੀ ਵੈਬਸਾਈਟ 'ਤੇ ਦਿਨ 'ਚ ਸਿਰਫ ਇਕ ਵਾਰ, ਸਵੇਰੇ ਅੱਪਡੇਟ ਕੀਤੀ ਜਾਵੇਗੀ। ਹੁਣ ਤਕ ਇਹ ਦਿਨ 'ਚ 2 ਵਾਰ ਕੀਤੀ ਜਾਂਦੀ ਰਹੀ ਸੀ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ 1457 ਮਰੀਜ਼ ਪੀੜਤ ਠੀਕ ਹੋਏ ਹਨ। ਹੁਣ ਤਕ ਕੁਲ 14,183 ਲੋਕ ਇਸ ਰੋਗ ਤੋਂ ਉੱਭਰ ਚੁੱਕੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 28.72 ਫੀਸਦੀ ਹੈ।
ਅਧਿਕਾਰੀ ਨੇ ਕਿਹਾ ਕਿ ਹੁਣ 33,514 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ਼ ਚੱਲ ਰਿਹਾ ਹੈ ਤੇ ਇਕ ਮਰੀਜ਼ ਦੇਸ਼ ਤੋਂ ਜਾ ਚੁੱਕਿਆ ਹੈ। ਕੁਲ ਮਾਮਲਿਆਂ 'ਚ 111 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਤੋਂ ਗੁਜਰਾਤ 'ਚ 49, ਮਹਾਰਾਸ਼ਟਰ 'ਚ 34, ਰਾਜਸਥਾਨ 'ਚ 12, ਪੱਛਮੀ ਬੰਗਾਲ 'ਚ 7, ਉੱਤਰ ਪ੍ਰਦੇਸ਼ 'ਚ ਤਿੰਨ, ਪੰਜਾਬ ਤੇ ਤਾਮਿਲਨਾਡੂ 'ਚ 2-2 ਤੇ ਕਾਰਨਾਟਕ ਤੇ ਹਿਮਾਚਲ ਪ੍ਰਦੇਸ਼ 'ਚ 1-1 ਦੀ ਮੌਤ ਹੋਈ ਹੈ। ਦੇਸ਼ 'ਚ ਕੋਵਿਡ-19 ਨਾਲ ਹੋਈ ਕੁੱਲ 1,694 ਮੌਤਾਂ 'ਚ ਸਭ ਤੋਂ ਜ਼ਿਆਦਾ 617 ਲੋਕਾਂ ਦੀ ਮੌਤ ਮਹਾਰਾਸ਼ਟਰ 'ਚ ਹੋਈ ਹੈ। ਇਸ ਤੋਂ ਬਾਅਦ ਗੁਜਰਾਤ 'ਚ 368, ਮੱਧ ਪ੍ਰਦੇਸ਼ 'ਚ 176, ਪੱਛਮੀ ਬੰਗਾਲ 'ਚ 140, ਰਾਜਸਥਾਨ 'ਚ 89, ਦਿੱਲੀ 'ਚ 64, ਉੱਤਰ ਪ੍ਰਦੇਸ਼ 'ਚ 56 ਤੇ ਆਂਧਰਾ ਪ੍ਰਦੇਸ਼ 'ਚ 36 ਮਰੀਜ਼ਾਂ ਦੀ ਮੌਤ ਹੋਈ ਹੈ। ਤਾਮਿਲਨਾਡੂ 'ਚ ਮ੍ਰਿਤਕ ਸੰਖਿਆ 33 ਤਕ ਪਹੁੰਚ ਗਈ ਹੈ ਜਦਕਿ ਤੇਲੰਗਾਨਾ 'ਚ 29 ਲੋਕਾਂ ਦੀ ਜਾਨ ਗਈ ਹੈ। ਕਰਨਾਟਕ 'ਚ ਕੋਵਿਡ-19 ਨਾਲ ਮਰਨ ਵਾਲਿਆਂ ਜੀ ਗਿਣਤੀ 29 ਹੋ ਗਈ ਹੈ। ਪੰਜਾਬ 'ਚ ਕੋਰੋਨਾ ਵਾਇਰਸ ਨਾਲ ਹੋਈ ਮੌਤਾਂ ਦੀ ਗਿਣਤੀ 25 ਹੈ, ਜੰਮੂ-ਕਸ਼ਮੀਰ 'ਚ 8 ਤੇ ਹਰਿਆਣਾ 'ਚ 6 ਦੀ ਮੌਤ ਹੋਈ ਹੈ। ਕੇਰਲ ਤੇ ਬਿਹਾਰ 'ਚ 4-4 ਮਰੀਜ਼ਾਂ ਦੀ ਮੌਤ ਹੋਈ ਹੈ।
ਫੌਜ ਨੇ ਲਿਆ ਸ਼ਹਾਦਤ ਦਾ ਬਦਲਾ, ਹਿਜ਼ਬੁਲ ਦੇ ਟਾਪ ਕਮਾਂਡਰ ਨਾਇਕੂ ਸਣੇ 5 ਅੱਤਵਾਦੀ ਢੇਰ
NEXT STORY