ਨੈਸ਼ਨਲ ਡੈਸਕ– ਹਾਲ ਹੀ ’ਚ ‘ਕੈਜ਼ੂਅਲ’ ਸ਼ਬਦ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋਇਆ ਸੀ। ਜਦੋਂ ਵੀ ਲੋਕਾਂ ਨੇ ਕੋਈ ਨਵੀਂ ਜਾਂ ਅਜੀਬ ਚੀਜ਼ ਵੇਖੀ ਤਾਂ ਉਹ ‘ਕੈਜ਼ੂਅਲ’ ਸ਼ਬਦ ਦੀ ਵਰਤੋਂ ਕਰਦੇ ਸਨ। ਹੁਣ ਬੈਂਗਲੁਰੂ ਤੋਂ ਇਕ ਵੀਡੀਓ ਸਾਹਮਣੇ ਆਈ ਹੈ, ਜੋ ਹੈਰਾਨ ਕਰਨ ਵਾਲੀ ਹੈ। ਇਕ ਜੋੜੇ ਤੇ ਉਨ੍ਹਾਂ ਦੇ ਬੱਚੇ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੂੰ ਦੇਖ ਕੇ ਕਈ ਇੰਟਰਨੈੱਟ ਯੂਜ਼ਰਸ ਗੁੱਸੇ ’ਚ ਆ ਗਏ ਹਨ। ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ ਹੈ। ਵੀਡੀਓ ’ਚ ਇਕ ਛੋਟਾ ਬੱਚਾ ਚੱਲਦੇ ਸਕੂਟਰ ਦੇ ਫੁੱਟਰੈਸਟ ’ਤੇ ਖੜ੍ਹਾ ਦਿਖਾਈ ਦੇ ਰਿਹਾ ਹੈ, ਉਸ ਦੇ ਮਾਤਾ-ਪਿਤਾ ਵੀ ਸਕੂਟਰ ’ਤੇ ਸਵਾਰ ਹਨ।
ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਕਰ ਜ਼ਖ਼ਮਾਂ ’ਤੇ ਲਾਈਆਂ ਮਿਰਚਾਂ, ਫੇਵੀਕੁਇੱਕ ਨਾਲ ਜੋੜ ਦਿੱਤੇ ਬੁੱਲ੍ਹ, ਲੜਕੀ ਨੇ ਸੁਣਾਈ ਮੁੰਡੇ ਦੀ ਹੈਵਾਨੀਅਤ
ਇਹ ਭਾਰੀ ਆਵਾਜਾਈ ਵਾਲੀ ਸੜਕ ’ਤੇ ਹੋ ਰਿਹਾ ਸੀ। ਇੰਨਾ ਹੀ ਨਹੀਂ, ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਕੂਟਰ ’ਤੇ ਪਿੱਛੇ ਬੈਠੀ ਔਰਤ ਨੇ ਹੈਲਮੇਟ ਵੀ ਨਹੀਂ ਪਹਿਨਿਆ ਹੈ ਤੇ ਉਹ ਫੁੱਟਰੈਸਟ ’ਤੇ ਖੜ੍ਹੇ ਬੱਚੇ ਨੂੰ ਆਪਣੇ ਵੱਲ ਖਿੱਚ ਰਹੀ ਹੈ। ਇਕ ਪਾਸੇ ਸਰਕਾਰ ਤੇ ਵਾਹਨ ਕੰਪਨੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹਨ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਇਹ ਵੀਡੀਓ ਬੈਂਗਲੁਰੂ ਦੇ ਵ੍ਹਾਈਟਫੀਲਡ ਇਲਾਕੇ ਦੀ ਦੱਸੀ ਜਾ ਰਹੀ ਹੈ, ਜੋ ਇਸ ਸਮੇਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਯੂਜ਼ਰਸ ਬੈਂਗਲੁਰੂ ਪੁਲਸ ਵਿਭਾਗ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ। ਵੀਡੀਓ ’ਚ ਵਿਅਕਤੀ ਸਕੂਟਰ ਚਲਾ ਰਿਹਾ ਹੈ ਤੇ ਉਸ ਦੇ ਪਿੱਛੇ ਇਕ ਔਰਤ ਬੈਠੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਬੱਚੇ ਸਕੂਟਰ ’ਤੇ ਮਾਤਾ-ਪਿਤਾ ਦੇ ਸਾਹਮਣੇ ਜਾਂ ਕਈ ਵਾਰ ਵਿਚਕਾਰ ਬੈਠੇ ਹੁੰਦੇ ਹਨ, ਉਹ ਵੀ ਖ਼ਤਰਨਾਕ ਹੁੰਦਾ ਹੈ ਪਰ ਬੱਚੇ ਨੂੰ ਫੁੱਟਰੈਸਟ ’ਤੇ ਖੜ੍ਹਾ ਕਰਨਾ ਹੋਰ ਵੀ ਖ਼ਤਰਨਾਕ ਹੈ।
ਅਜਿਹੇ ’ਚ ਮਾਪਿਆਂ ਨੇ ਖ਼ਤਰਾ ਹੋਰ ਵਧਾ ਦਿੱਤਾ ਹੈ। ਵੀਡੀਓ ’ਚ ਛੋਟਾ ਬੱਚਾ ਸਕੂਟਰ ਦੇ ਸਾਈਡ ’ਤੇ ਛੋਟੇ ਫੁੱਟਰੈਸਟ ’ਤੇ ਖੜ੍ਹਾ ਦਿਖਾਈ ਦੇ ਰਿਹਾ ਹੈ, ਜਿਥੇ ਉਸ ਨੂੰ ਸੰਤੁਲਨ ਬਣਾਈ ਰੱਖਣਾ ਮੁਸ਼ਕਿਲ ਹੋ ਰਿਹਾ ਹੈ। ਇਹ ਘਟਨਾ ਭਾਰਤ ’ਚ ਸੜਕ ਸੁਰੱਖਿਆ ਪ੍ਰਤੀ ਲਾਪਰਵਾਹੀ ਨੂੰ ਵੀ ਉਜਾਗਰ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਿਮਾਚਲ 'ਚ ਮੀਂਹ ਤੇ ਗੜੇਮਾਰੀ, ਕਈ ਦਰੱਖਤ ਉਖੜੇ, ਵਾਹਨਾਂ ਨੂੰ ਵੀ ਪਹੁੰਚਿਆ ਨੁਕਸਾਨ
NEXT STORY