ਨਵੀਂ ਦਿੱਲੀ- ਕੈਨੇਡਾ 'ਚ ਇਕ ਵਾਰ ਫਿਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ 'ਚ ਖ਼ਾਲਿਸਤਾਨੀ ਸਮਰਥਕਾਂ ਨੇ ਮੰਦਰ 'ਚ ਭੰਨ-ਤੋੜ ਕੀਤੀ ਅਤੇ ਇਸ ਨੂੰ ਨੁਕਸਾਨ ਪਹੁੰਚਾਇਆ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਇਸ ਨੂੰ ਆਈ.ਐੱਸ.ਆਈ. ਦੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਡਰਪੋਕਾਂ ਦੀ ਤਰ੍ਹਾਂ ਰਾਤ ਦੇ ਹਨ੍ਹੇਰੇ 'ਚ ਮੂੰਹ 'ਤੇ ਕੱਪੜਾ ਬੰਨ੍ਹ ਕੇ, ਕੈਨੇਡਾ 'ਚ ਕਿਸੇ ਇਕ ਮੰਦਰ ਦੇ ਗੇਟ 'ਤੇ ਖਾਲਿਸਤਾਨ ਦਾ ਪੋਸਟਰ ਲਗਾਉਣ ਵਾਲੇ ਸਿੱਖ ਨਹੀਂ ਹੋ ਸਕਦੇ।''
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਆਈ.ਐੱਸ.ਆਈ. ਦੀ ਕਰਤੂਤ ਹੈ ਅਤੇ ਉਨ੍ਹਾਂ ਦੇ ਏਜੰਟ ਰਹੇ ਹੋਣਗੇ, ਜਿਨ੍ਹਾਂ ਨੂੰ ਇਹ ਜਾਣਕਾਰੀ ਹੀ ਨਹੀਂ ਕਿ ਸ੍ਰੀ ਹਰਮੰਦਿਰ ਸਾਹਿਬ ਦੇ ਚਾਰ ਦੁਆਰ ਹਨ ਅਤੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਆ ਸਕਦੇ ਹਨ। ਆਈ.ਐੱਸ.ਆਈ. ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹਾ ਕਰਵਾ ਰਹੀ ਹੈ ਅਤੇ ਇਸ ਗਲਤਫਹਿਮੀ 'ਚ ਹੈ ਕਿ ਅਜਿਹਾ ਕਰ ਕੇ ਹਿੰਦੂਆਂ ਅਤੇ ਸਿੱਖਾਂ ਵਿਚਾਲੇ ਨਫ਼ਰਤ ਫੈਲਾਈ ਜਾ ਸਕਦੀ ਹੈ। ਦੱਸਣਯੋਗ ਹੈ ਕਿ ਖਾਲਿਸਤਾਨੀ ਸਮਰਥਕਾਂ ਵਲੋਂ ਮੰਦਰ 'ਚ ਭੰਨ-ਤੋੜ ਕਰਨ ਦੀ ਪੂਰੀ ਹਰਕਤ ਉੱਥੇ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਸੀ। ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ 2 ਲੋਕ ਮੰਦਰ 'ਚ ਆਏ। ਦੋਹਾਂ ਦੇ ਮੂੰਹ ਢਕੇ ਹੋਏ ਹਨ। ਇਕ ਨੀਲੀ ਪੱਗੜੀ ਪਾਈ ਹੋਏ ਸ਼ਖ਼ਸ ਮੰਦਰ ਦੇ ਮੁੱਖ ਦਰਵਾਜ਼ੇ 'ਤੇ ਖਾਲਿਸਤਾਨ ਦੇ ਪੋਸਟਰ ਲਗਾਉਂਦਾ ਹੈ ਅਤੇ ਉਸ ਤੋਂ ਬਾਅਦ ਦੋਵੇਂ ਉੱਥੋਂ ਫਰਾਰ ਹੋ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
9ਵੀਂ ਜਮਾਤ ਦੀ ਵਿਦਿਆਰਥਣ ਨਾਲ 12ਵੀਂ ਦੇ 2 ਵਿਦਿਆਰਥੀਆਂ ਨੇ ਕੀਤਾ ਗੈਂਗਰੇਪ
NEXT STORY