ਮੇਰਠ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਮੇਰਠ ਜ਼ਿਲ੍ਹੇ ਦੇ ਥਾਣਾ ਰੋਹਟਾ ਖੇਤਰ ਦੇ ਇਕ ਪਿੰਡ ਦੀ ਵਿਦਿਆਰਥਣ ਨਾਲ 2 ਵਿਦਿਆਰਥੀਆਂ ਵਲੋਂ ਸਮੂਹਿਕ ਜਬਰ ਜ਼ਿਨਾਹ ਕੀਾਤ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਹਟਾ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਰਵਿੰਦਰ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ ਅਤੇ ਪੀੜਤ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ 2 ਵਿਦਿਆਰਥੀਆਂ ਖ਼ਿਲਾਫ਼ ਸੰਬੰਧਤ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਫੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤਾ ਅਤੇ ਦੋਸ਼ੀ ਦੋਵੇਂ ਵਿਦਿਆਰਥੀ ਨਾਬਾਲਗ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ। ਵਿਦਿਆਰਥਣ ਫ਼ਿਲਹਾਲ ਘਰ 'ਚ ਹੀ ਇਲਾਜ ਕਰਵਾ ਰਹੀ ਹੈ।
ਇਹ ਵੀ ਪੜ੍ਹੋ : ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕਰਨ 'ਤੇ ਹੁਣ ਹੋਵੇਗੀ ਜੇਲ੍ਹ, ਰੇਪ ਦੇ ਮਾਮਲਿਆਂ 'ਚ ਮਿਲੇਗੀ ਫਾਂਸੀ
ਪੁਲਸ ਨੇ ਵਿਦਿਆਰਥਣ ਦੀ ਪਿਤਾ ਦੀ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਉਸ ਦੀ 14 ਸਾਲਾ ਧੀ ਪਿੰਡ ਦੇ ਹੀ ਇਕ ਸਕੂਲ 'ਚ ਜਮਾਤ 9 ਦੀ ਵਿਦਿਆਰਥਣ ਹੈ ਅਤੇ ਕਈ ਦਿਨਾਂ ਤੋਂ ਦੋਸ਼ੀ ਉਸ ਦੀ ਧੀ ਦਾ ਪਿੱਛਾ ਕਰ ਰਹੇ ਸਨ, ਇਸ ਲਈ ਵਿਦਿਆਰਥਣ ਨੂੰ ਰੋਜ਼ਾਨਾ ਉਸ ਦਾ ਭਰਾ ਸਕੂਲ ਛੱਡਣ ਅਤੇ ਲੈਣ ਜਾਂਦਾ ਸੀ। ਉਨ੍ਹਾਂ ਨੇ ਪੀੜਤਾ ਦੇ ਪਿਤਾ ਦੀ ਸ਼ਇਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਸ਼ਨੀਵਾਰ ਨੂੰ ਵਿਦਿਆਰਥਣ ਦੇ ਭਰਾ ਨੂੰ ਕਿਸੇ ਕਾਰਨ ਬਾਹਰ ਜਾਣਾ ਪਿਆ ਅਤੇ ਇਸ ਲਈ ਉਹ ਆਪਣੀ ਭੈਣ ਨੂੰ ਸਕੂਲ ਲੈਣ ਨਹੀਂ ਗਿਆ, ਜਿਸ ਦਾ ਫ਼ਾਇਦਾ ਚੁੱਕ ਕੇ ਦੋਸ਼ੀਆਂ-12ਵੀਂ ਜਮਾਤ ਦੇ 2 ਵਿਦਿਆਰਥੀਆਂ ਨੇ, ਰਸਤੇ 'ਚ ਉਸ ਦੀ ਧੀ ਨੂੰ ਰੋਕ ਲਿਆ ਅਤੇ ਖੇਤ 'ਚ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਦੇ ਰੌਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ, ਉਦੋਂ ਦੋਸ਼ੀ ਉੱਥੋਂ ਫਰਾਰ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਾੜੀਆਂ 'ਚੋਂ ਔਰਤ ਦੀ ਮਿਲੀ ਸਿਰ ਵੱਢੀ ਲਾਸ਼, ਜਾਂਚ 'ਚ ਜੁਟੀ ਪੁਲਸ
NEXT STORY