ਮੁੰਬਈ— ਨਵਾਂ ਸਾਲ ਆਉਣ ਵਿਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਦੇ ਸਵਾਗਤ ਦੀ ਤਿਆਰੀ ਵਿਚ ਮੁੰਬਈ ਵਿਖੇ ਵੱਡੇ ਪੱਧਰ 'ਤੇ ਸਰਗਰਮੀਆਂ ਚੱਲ ਰਹੀਆਂ ਹਨ। ਡਰੱਗ ਮਾਫੀਆ ਵੀ ਸਰਗਰਮ ਹੋ ਗਿਆ ਹੈ। ਜਸ਼ਨ ਲਈ ਹੋਣ ਵਾਲੀਆਂ ਰੇਵ ਪਾਰਟੀਆਂ ਵਿਚ ਡਰੱਗ ਮੁੱਹਈਆ ਕਰਵਾਉਣ ਲਈ ਡਰੱਗਸ ਸਮੱਗਲਰ ਹੁਣ ਤੋਂ ਹੀ ਜੁੱਟ ਗਏ ਹਨ। ਰੇਵ ਪਾਰਟੀਆਂ ਵਿਚ ਐੱਲ. ਐੱਸ. ਡੀ. ਡਰੱਗਸ ਦਾ ਜਲਵਾ ਬਣਾਉਣ ਲਈ ਡਰੱਗ ਮਾਫੀਆ ਵਿਦੇਸ਼ਾਂ ਤੋਂ ਇਸ ਦੀ ਖੇਪ ਮੰਗਵਾਉਣ ਵਿਚ ਜੁੱਟ ਗਿਆ ਹੈ। ਇਸ ਡਰੱਗ ਦੀ ਇਕ ਬੂੰਦ ਦਾ ਨਸ਼ਾ ਅਜਿਹਾ ਹੈ ਕਿ ਇਸ ਨੂੰ ਲੈਣ ਪਿੱਛੋਂ ਇਨਸਾਨ ਮਦਹੋਸ਼ ਹੋ ਜਾਂਦਾ ਹੈ। ਇਸ ਨੂੰ ਵੇਖਦੇ ਹੋਏ ਇਸ ਦੀ ਕੀਮਤ ਡਰੱਗ ਸਮੱਗਲਰਾਂ ਨੇ ਹੁਣ ਤੋਂ ਹੀ ਤੈਅ ਕਰ ਦਿੱਤੀ ਹੈ। ਐੱਲ. ਐੱਸ. ਡੀ. ਦੀ ਇਕ ਬੂੰਦ ਦੇ ਨਸ਼ੇ ਦੀ ਕੀਮਤ ਲਗਭਗ 7 ਹਜ਼ਾਰ ਰੁਪਏ ਹੈ। ਇਹ ਕੋਕੀਨ ਦੀ ਕੀਮਤ ਤੋਂ ਦੁਗਣੀ ਹੈ।
ਚੋਣਾਂ ਹੋਈਆਂ ਖ਼ਤਮ, ਹੁਣ ਕੀ ਹੋ ਸਕੇਗਾ 'ਪਦਮਾਵਤੀ' ਦਾ ਦੀਦਾਰ?
NEXT STORY