ਨਵੀਂ ਦਿੱਲੀ—ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਕੱਥਕ ਡਾਂਸਰ ਪੁਲਕਿਤ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਹੈ, ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਅਧਿਆਤਮਕ ਗੁਰੂ ਦੱਸਦਾ ਸੀ। ਪੁਲਸ ਨੇ ਉਸ ਕੋਲੋਂ ਕਈ ਫਰਜ਼ੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।
ਅਪਰਾਧ ਸ਼ਾਖਾ ਦੇ ਏ. ਸੀ.ਪੀ. ਨੇ ਦੱਸਿਆ ਕਿ ਪੁਲਕਿਤ ਮਿਸ਼ਰਾ ਉਰਫ ਪੁਲਕਿਤ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਹੈ, ਜੋ ਗਾਜ਼ੀਆਬਾਦ 'ਚ ਡਾਂਸ ਅਕਾਦਮੀ ਚਲਾਉਂਦਾ ਹੈ। ਉਹ ਆਪਣੇ ਆਪ ਨੂੰ ਵੱਖ-ਵੱਖ ਮੰਤਰੀਆਂ ਦਾ ਵੱਡਾ ਅਧਿਕਾਰੀ ਦੱਸਦਾ ਸੀ। ਉਹ ਜਿਥੇ ਵੀ ਜਾਂਦਾ ਸੀ, ਉਥੋਂ ਦੇ ਪ੍ਰਸ਼ਾਸਨ ਨੂੰ ਇਹੀ ਕਹਿ ਕੇ ਸਰਕਾਰੀ ਸਹੂਲਤਾਂ ਲੈਂਦਾ ਸੀ।
ਪੁਲਸ ਨੇ ਉਸਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿਥੇ ਉਸਨੂੰ ਪੰਜ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਵਿਭਚਾਰ ਦੇ ਫੈਸਲੇ ਦੌਰਾਨ ਜੱਜਾਂ ਨੇ ਦੱਸਿਆ ਕਿ ਭਾਰਤ 'ਚ ਕਿਵੇਂ ਬਣਿਆ ਇਹ ਅਪਰਾਧਿਕ ਕਾਰਾ
NEXT STORY