ਸ਼੍ਰੀਨਗਰ (ਭਾਸ਼ਾ)- ਅੱਤਵਾਦੀਆਂ ਜਾਂ ਉਨ੍ਹਾਂ ਦੇ ਮਦਦਗਾਰਾਂ ਨੂੰ ਪਨਾਹ ਦੇਣ ਵਾਲਿਆਂ ਦੀਆਂ ਜਾਇਦਾਦਾਂ ਗੈਰ-ਕਾਨੂਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ (ਯੂ. ਏ. ਪੀ. ਏ.) ਦੇ ਤਹਿਤ ਕੁਰਕ ਕੀਤੇ ਜਾਣ ਦੀ ਚਿਤਾਵਨੀ ਦੇਣ ਤੋਂ ਕੁਝ ਦਿਨਾਂ ਬਾਅਦ ਜੰਮੂ-ਕਸ਼ਮੀਰ ਪੁਲਸ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਸਿਰਫ ਉਨ੍ਹਾਂ ਮਕਾਨ ਮਾਲਕਾਂ ਦੇ ਖਿਲਾਫ ਹੋਵੇਗੀ, ਜਿਨ੍ਹਾਂ ਨੇ ਅੱਤਵਾਦੀਆਂ ਨੂੰ ਜਾਣ-ਬੁੱਝ ਕੇ ਪਨਾਹ ਦਿੱਤੀ ਹੋਵੇ। ਪੁਲਸ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਦਬਾਅ ਹੋਣ ’ਤੇ, ਇਸ ਗੱਲ ਨੂੰ ਸਾਬਤ ਕਰਨ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ।
ਇਹ ਵੀ ਪੜ੍ਹੋ : ਜੀਂਦ 'ਚ 14 ਸਾਲ ਦੀ ਕੁੜੀ ਨੇ ਦਿੱਤਾ ਬੱਚੀ ਨੂੰ ਜਨਮ, ਭਰਾ ਦੇ ਸਾਲੇ ਨੇ ਕੀਤਾ ਸੀ ਯੌਨ ਸ਼ੋਸ਼ਣ
ਸ਼੍ਰੀਨਗਰ ਦੇ ਐੱਸ. ਐੱਸ. ਪੀ. ਰਾਕੇਸ਼ ਬਲਵਾਲ ਨੇ ਇਕ ਬਿਆਨ ’ਚ ਕਿਹਾ ਕਿ ਅੱਤਵਾਦ ਦੇ ਮਕਸਦ ਨਾਲ ਵਰਤੀਆਂ ਗਈਆਂ ਜਾਇਦਾਦਾਂ ਨੂੰ ਕੁਰਕ ਕੀਤੇ ਜਾਣ ਦੀ ਕਾਰਵਾਈ ਦੀ ਸ਼ੁਰੂਆਤ ਨੂੰ ਲੈ ਕੇ ਸ਼੍ਰੀਨਗਰ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਬਾਰੇ ਕੁਝ ਲੋਕਾਂ ਨੇ ਗਲਤ ਸੂਚਨਾਵਾਂ ਅਤੇ ਅਫਵਾਹਾਂ ਫੈਲਾਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸ਼੍ਰੀਨਗਰ ਪੁਲਸ ਅੱਤਵਾਦੀਆਂ ਨੂੰ ਜਾਣ-ਬੁੱਝ ਕੇ ਪਨਾਹ ਦੇਣ ਅਤੇ ਕਿਸੇ ਦਬਾਅ ਦੇ ਕਾਰਨ ਅਜਿਹਾ ਕਰਨ ਵਿਚਲੇ ਫਰਕ ਤੋਂ ਭਲੀਭਾਂਤ ਜਾਣੂ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੀਂਦ 'ਚ 14 ਸਾਲ ਦੀ ਕੁੜੀ ਨੇ ਦਿੱਤਾ ਬੱਚੀ ਨੂੰ ਜਨਮ, ਭਰਾ ਦੇ ਸਾਲੇ ਨੇ ਕੀਤਾ ਸੀ ਯੌਨ ਸ਼ੋਸ਼ਣ
NEXT STORY