ਜੀਂਦ (ਵਾਰਤਾ)- ਹਰਿਆਣਾ 'ਚ ਜੀਂਦ ਦੀ ਇਕ ਨਾਬਾਲਗਾ ਨੇ ਪੀ.ਜੀ.ਆਈ. ਰੋਹਤਕ 'ਚ ਇਕ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਇਸ ਅਪਰਾਧ ਲਈ ਉਸ ਨੇ ਆਪਣੇ ਭਰਾ ਦੇ ਸਾਲੇ 'ਤੇ ਦੋਸ਼ ਲਗਾਇਆ ਹੈ। ਸਿਵਲ ਲਾਈਨ ਥਾਣਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਰਿਸ਼ਤੇਦਾਰ ਵਿਰੁੱਧ ਵਰਗਲਾ ਕੇ ਯੌਨ ਸ਼ੋਸ਼ਣ ਕਰਨ, ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿਵਲ ਲਾਈਨ ਥਾਣਾ ਇਲਾਕੇ ਦੀ ਲਗਭਗ 14 ਸਾਲ ਦੀ ਕੁੜੀ ਨੂੰ ਢਿੱਡ 'ਚ ਦਰਦ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ। ਪਰਿਵਾਰ ਵਾਲਿਆਂ ਨੇ ਹਾਲਾਂਕਿ ਉਮਰ ਨੂੰ ਲੁਕਾਇਆ ਅਤੇ ਉਸ ਨੂੰ 19 ਸਾਲ ਦੀ ਦੱਸਿਆ। ਡਾਕਟਰਾਂ ਨੂੰ ਸ਼ੱਕ ਹੋਣ 'ਤੇ ਕੁੜੀ ਦੀ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ ਅਤੇ ਨਾਲ ਹੀ ਘਟਨਾ ਦੀ ਸੂਚਨਾ ਸਿਵਲ ਲਾਈਨ ਥਾਣਾ ਪੁਲਸ ਨੂੰ ਦਿੱਤੀ। ਇਸ ਵਿਚ ਪੀ.ਜੀ.ਆਈ. 'ਚ ਰੈਫਰ ਹੋਈ ਕੁੜੀ ਨੇ ਉੱਥੇ ਬੱਚੀ ਨੂੰ ਜਨਮ ਦਿੱਤਾ।
ਪੁਲਸ ਪੁੱਛ-ਗਿੱਛ 'ਚ ਸਾਹਮਣੇ ਆਇਆ ਕਿ ਪਿੰਡ ਕਿਲੋਈ ਦੀ ਇਕ ਕੁੜੀ ਪੀੜਤਾ ਦੇ ਪਰਿਵਾਰ 'ਚ ਹੀ ਵਿਆਹੀ ਹੈ, ਦੋਸ਼ੀ ਰਿਸ਼ਤੇ 'ਚ ਪੀੜਤਾ ਦੇ ਭਰਾ ਦਾ ਸਾਲਾ ਹੈ। ਉਹ ਹਮੇਸ਼ਾ ਆਪਣੀ ਭੈਣ ਦੇ ਘਰ ਇੱਥੇ ਆਉਂਦਾ-ਜਾਂਦਾ ਰਹਿੰਦਾ ਸੀ। ਉਸੇ ਦੌਰਾਨ ਪੀੜਤਾ ਅਤੇ ਦੋਸ਼ੀ ਦੇ ਸਰੀਰਕ ਸੰਬੰਧ ਬਣ ਗਏ ਅਤੇ ਜਿਸ ਕਾਰਨ ਅਕਤੂਬਰ ਮਹੀਨੇ ਕੁੜੀ ਗਰਭਵਤੀ ਹੋ ਗਈ। ਉਮਰ ਘੱਟ ਹੋਣ ਕਾਰਨ ਕੁੜੀ ਨੂੰ ਗਰਭਵਤੀ ਹੋਣ ਦਾ ਪਤਾ ਨਹੀਂ ਲੱਗਾ। 2 ਦਿਨ ਪਹਿਲਾਂ ਕੁੜੀ ਨੂੰ ਢਿੱਡ 'ਚ ਦਰਦ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ ਤਾਂ ਗਰਭਵਤੀ ਹੋਣ ਦਾ ਪਤਾ ਲੱਗਾ। ਸਿਵਲ ਲਾਈਨ ਥਾਣਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਵਿਰੁੱਧ ਵਰਗਲਾ ਕੇ ਯੌਨ ਸ਼ੋਸ਼ਣ ਕਰਨ, ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿਵਲ ਲਾਈਨ ਥਾਣਾ ਇੰਚਾਰਜ ਰਵਿੰਦਰ ਨੇ ਦੱਸਿਆ ਕਿ ਦੋਸ਼ੀ ਰਿਸ਼ਤੇ 'ਚ ਪੀੜਤਾ ਦੇ ਭਰਾ ਦਾ ਸਾਲਾ ਲੱਗਦਾ ਹੈ। ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਬੱਚੀ ਅਤੇ ਮਾਂ ਦੋਵੇਂ ਸਿਹਤਮੰਦ ਹਨ ਅਤੇ ਪੀ.ਜੀ.ਆਈ. 'ਚ ਇਲਾਜ ਅਧੀਨ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਗੇ ਇਕ ਹੋਰ ਲੜਾਈ
NEXT STORY