ਚੰਡੀਗੜ੍ਹ — ਸੋਮਵਾਰ 23 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦਾ 3 ਦਿਨਾਂ ਸੈਸ਼ਨ ਦੁਪਹਿਰ 2 ਵਜੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ, ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਵੇਗੀ। ਵਿਧਾਨ ਸਭਾ ਦਾ ਸੈਸ਼ਨ ਵਿਰੋਧੀ ਧਿਰ ਵਲੋਂ ਹੰਗਾਮੇ ਦੀ ਭੇਂਟ ਚੜ੍ਹ ਸਕਦਾ ਹੈ ਕਿਉਂਕਿ ਵਿਰੋਧੀ ਧਿਰ ਦੀਆਂ ਪਾਰਟੀਆਂ ਕਾਂਗਰਸ ਅਤੇ ਆਈ.ਐਨ.ਐਲ.ਡੀ. ਨੇ ਐਲਾਨ ਕੀਤਾ ਹੈ ਕਿ ਸੈਸ਼ਨ 'ਚ ਸਰਕਾਰ ਤੋਂ 3 ਸਾਲ ਦਾ ਹਿਸਾਬ-ਕਿਤਾਬ ਮੰਗਿਆ ਜਾਵੇਗਾ। ਦੂਜੇ ਪਾਸੇ ਦਾਦੂਪੁਰ ਨਲਵੀ ਨਹਿਰ ਤੋਂ ਕਾਨੂੰਨ ਦੀ ਮਾੜੀ ਹਾਲਤ ਅਤੇ ਬਿਜਲੀ-ਪਾਣੀ ਵਰਗੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਜਾਵੇਗਾ। ਭਾਜਪਾ ਨੇ ਵੀ ਵਿਰੋਧੀ ਧਿਰ ਨੂੰ ਜਵਾਬ ਦੇਣ ਲਈ ਰਣਨੀਤੀ ਤਿਆਰ ਕਰ ਲਈ ਹੈ। ਐਤਵਾਰ ਨੂੰ ਚੰਡੀਗੜ੍ਹ 'ਚ ਹਰਿਆਣੇ ਦੇ ਸਿਆਸਤਦਾਨਾਂ 'ਚ ਧਮਕ ਮਚੀ ਹੋਈ ਸੀ ਅਤੇ ਸਾਰੇ ਦਲ ਬੈਠਕਾਂ ਬੁਲਾ ਕੇ ਸੈਸ਼ਨ ਦੀਆਂ ਤਿਆਰੀਆਂ ਕਰ ਰਹੇ ਸਨ। ਕਾਂਗਰਸ ਅਕੇ ਇਨੈਲੋ ਨੇ ਜਿਥੇ ਬੈਠਕ ਬੁਲਾ ਕੇ ਸਰਕਾਰ ਨੂੰ ਘੇਰਣ ਦੀ ਨੀਤੀ ਤਿਆਰ ਕੀਤੀ ਤਾਂ ਮੁੱਖ ਮੰਤਰੀ ਨੇ ਮੰਤਰੀਆਂ ਦੀ ਬੈਠਕ ਬੁਲਾ ਕੇ ਵਿਰੋਧੀਆਂ ਨੂੰ ਜਵਾਬ ਦੇਣ ਦੀ ਰਣਨੀਤੀ 'ਤੇ ਚਰਚਾ ਕੀਤੀ।
ਕਾਂਗਰਸ ਨੇ ਦਾਦੂਪੁਰ-ਨਲਵੀ ਨਹਿਰ ਮੁੱਦੇ 'ਤੇ ਕੰਮ ਬੰਦ ਕਰਨ ਦੀ ਤਜਵੀਜ਼ ਰੱਖੀ
ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਘਰ ਵਿਚ ਉਨ੍ਹਾਂ ਦੇ ਸਹਾਇਕ ਵਿਧਾਇਕਾਂ ਨੇ ਸਰਕਾਰ ਦੇ ਵਿਰੁੱਧ ਇਕ ਰਣਨੀਤੀ ਤਿਆਰ ਕੀਤੀ ਵਿਧਾਇਕ ਗੀਤਾ ਭੁੱਕਲ, ਡਾ. ਰਘੁਬੀਰ ਸਿੰਘ ਕਾਦਿਆਨ, ਕੁਲਦੀਪ ਸ਼ਰਮਾ, ਕਰਨ ਦਲਾਲ , ਉਦੈਭਾਨ, ਸ਼ਕੁੱਤਲਾ ਖਟਕ, ਆਨੰਦ ਸਿੰਘ ਡਾਂਗੀ, ਸ਼੍ਰੀ ਕ੍ਰਿਸ਼ਣ ਹੁੱਡਾ, ਜੈਤੀਰਥ ਦਹੀਆ, ਜਗਬੀਰ ਮਲਿਕ, ਜੈਬੀਰ ਆਦਿ ਮੌਜੂਦ ਸਨ। ਮੀਟਿੰਗ ਤੋਂ ਬਾਅਦ ਹੁੱਡਾ ਨੇ ਕਿਹਾ ਕਿ ਸੈਸ਼ਨ 'ਚ ਕਾਂਗਰਸ ਨੇ 3 ਕੰਮ ਬੰਦ ਕਰਨ ਦੇ ਪ੍ਰਸਤਾਵ ਦਿੱਤੇ ਹਨ। ਇਨ੍ਹਾਂ 'ਚ ਦਾਦੂਪੁਰ-ਨਲਵੀ ਨਹਿਰ, ਕਾਨੂੰਨ ਵਿਵਸਥਾ, ਬਾਜਰੇ ਅਤੇ ਝੋਨੇ ਦੀ ਮਾੜੀ ਹਾਲਤ ਸ਼ਾਮਲ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਵੱਖ-ਵੱਖ ਮੁੱਦਿਆਂ 'ਤੇ ਵੀ ਧਿਆਨ ਦਿੱਤਾ ਹੈ, ਇਨ੍ਹਾਂ 'ਚ ਮੁਰਥਲ ਟੋਲ ਟੈਕਸ, ਡੇਂਗੂ ਅਤੇ ਚਿਕਨਗੁਨੀਆਂ ਕਾਰਨ ਹੋਈਆਂ ਮੌਤਾਂ ਅਤੇ ਸਿੱਖਿਆ ਦੇ ਘੱਟ ਰਹੇ ਪੱਧਰ ਦਾ ਮੁੱਦਾ ਸ਼ਾਮਲ ਹੈ। ਹੁੱਡਾ ਨੇ ਦੱਸਿਆ ਕਿ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੋਂ ਪੁੱਛਿਆ ਜਾਵੇਗਾ ਕਿ ਕਿਸ ਤਰ੍ਹਾਂ ਇਕ ਹੀ ਕੰਪਨੀ ਨੂੰ ਨਿਯਮਾਂ ਦੇ ਵਿਰੁੱਧ ਹਾਈਡਲ ਪ੍ਰੋਜੈਕਟ ਦੇ ਦਿੱਤੇ । ਹੁੱਡਾ ਨੇ ਇਹ ਵੀ ਕਿਹਾ ਕਿ ਰਾਮ ਰਹੀਮ ਮਾਮਲੇ ਦੀ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਸੈਸ਼ਨ 'ਚ ਚੁੱਕੀ ਜਾਵੇਗੀ।
ਵਿਗੜੀ ਕਾਨੂੰਨ ਵਿਵਸਥਾ 'ਤੇ ਸਰਕਾਰ ਨੇ ਘੇਰੇਗੀ ਇਨੈਲੋ
ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਐਤਵਾਰ ਸ਼ਾਮ ਨੂੰ ਇਨੈਲੋ ਵਿਧਾਇਕ ਦਲ ਦੀ ਬੈਠਕ ਵਿਚ ਵਿਰੋਧੀ ਧਿਰ ਦੀ ਬੈਠਕ ਦੀ ਪ੍ਰਧਾਨਗੀ ਅਭੈ ਸਿੰਘ ਚੌਟਾਲਾ ਨੇ ਕੀਤੀ, ਜਿਸ 'ਚ ਸੂਬੇ ਦੇ ਅਹਿਮ ਮੁੱਦਿਆਂ 'ਤੇ ਸਰਕਾਰ ਨੂੰ ਘੇਰਣ ਦੀ ਤਿਆਰੀ ਕੀਤੀ ਜਾਵੇਗੀ। ਅਭੈ ਚੌਟਾਲਾ ਨੇ ਕਿਹਾ ਹੈ ਕਿ ਡੇਂਗੂ ਨਾਲ ਹੋ ਰਹੀਆਂ ਮੌਤਾਂ ਅਤੇ ਕਿਸਾਨਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਦਨ 'ਚ ਉਠਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ। ਚੌਟਾਲਾ ਨੇ ਕਿਹਾ ਕਿ ਸਰਕਾਰ ਦਾ ਕੰਮ ਸੂਬੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਦੀ ਰੱਖਿਆ ਕਰਨਾ ਹੈ ਪਰ ਮੌਜੂਦਾ ਸਰਕਾਰ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਯੋਗ ਨਹੀਂਂ ਹੈ। ਪਿਛਲੇ 3 ਸਾਲਾਂ ਵਿਚ ਹੈਪਨਿੰਗ ਹਰਿਆਣਾ ਅਤੇ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਹਾੜੇ 'ਤੇ ਸੈਂਕੜਾਂ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਇਸ ਦਾ ਸੈਸ਼ਨ 'ਚ ਹਿਸਾਬ ਮੰਗਿਆ ਜਾਵੇਗਾ।
ਮੰਤਰੀਆਂ ਨਾਲ ਮਿਲ ਕੇ ਖੱਟੜ ਨੇ ਬਣਾਈ ਰਣਨੀਤੀ, ਭਾਜਪਾ ਵਿਧਾਇਤ ਦਲ ਦੀ ਅੱਜ ਬੈਠਕ
ਵਿਧਾਨ ਸਭਾ ਸੈਸ਼ਨ 'ਚ ਸੋਮਵਾਰ ਨੂੰ ਲੈ ਕੇ ਮੁੱਖ ਮੰਤਰੀ ਖੱਟੜ ਨੇ ਆਪਣੇ ਘਰ 'ਚ ਦੇਰ ਰਾਤ ਤੱਕ ਮੰਤਰੀਆਂ ਨਾਲ ਸਲਾਹ ਮਸ਼ਵਰੇ ਕੀਤੇ ਸਨ। ਮੀਟਿੰਗ ਵਿਚ ਕੈ. ਅਭਿਮਨਯੂ, ਅਨਿਲ ਵਿਜ, ਵਿਪੁਲ ਗੋਇਲ, ਮਨੀਸ਼ ਗਰੋਵਰ, ਸੰਸਦੀ ਕਾਰਜ ਮੰਤਰੀ ਰਾਮ ਵਿਲਾਸ ਸ਼ਰਮਾ, ਕਵਿਤਾ ਜੈਨ, ਕਰਣ ਦੇਵ ਕੰਬੋਜ, ਕ੍ਰਿਸ਼ਣ ਪਵਾਰ, ਕਿਸ਼ਣ ਕੁਮਾਰ ਬੇਦੀ, ਬਨਵਾਰੀ ਲਾਲ ਅਤੇ ਨਾਇਬ ਸੈਣੀ ਮੌਜੂਦ ਰਹੇ ਜਦੋਂਕਿ ਓਮ ਪ੍ਰਕਾਸ਼ ਨਹੀਂ ਪੁੱਜੇ। ਬੈਠਕ ਵਿਚ ਦਾਦੂਪੁਰ ਨਹਿਰ, ਕਾਨੂੰਨ ਵਿਵਸਥਾ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਰਣਨੀਤੀ ਤਿਆਰ ਕੀਤੀ ਗਈ। ਖੱਟੜ ਨੇ ਆਪਣੇ ਮੰਤਰੀਆਂ ਦੇ 3 ਸਾਲ 'ਚ ਹੋਏ ਵਿਕਾਸ ਕਾਰਜਾਂ ਨੂੰ ਸਦਨ 'ਚ ਰੱਖਣ ਅਤੇ ਬਾਕੀ ਮੁੱਦਿਆਂ 'ਤ ਜਵਾਬ ਦੇਣ ਲਈ ਵਿਚਾਰ ਵਟਾਂਦਰੀ ਕੀਤਾ। ਭਾਜਪਾ ਵਿਧਾਇਕ ਦਲ ਦੀ ਬੈਠਕ 23 ਅਕਤੂਬਰ ਨੂੰ ਸਵੇਰੇ 11 ਵਜੇ ਵਿਧਾਨ ਸਭਾ ਕੰਪਲੈਕਸ 'ਚ ਬੁਲਾਈ ਗਈ ਹੈ ਜਿਸ 'ਚ ਵਿਧਾਇਕਾਂ ਨੂੰ ਵਿਰੋਧੀ ਧਿਰ ਤੋਂ ਬਚਣ ਲਈ ਸੁਝਾਅ ਦਿੱਤੇ ਜਾਣਗੇ।
5 ਬਿਲ ਸੀਜ਼ਨ ਲਈ ਮਨਜ਼ੂਰੀ
ਵਿਧਾਨ ਸਭਾ ਸੈਸ਼ਨ ਲਈ 5 ਵਿਧਾਇਕਾਂ ਦੀ ਪ੍ਰਵਾਨਗੀ ਮਿਲੀ ਹੈ। 2 ਤੋਂ 3 ਹੋਰ ਵਿਧਾਇਕਾਂ ਦੇ ਆਉਣ ਦੀ ਸੰਭਾਵਨਾ ਹੈ। ਜਿਹੜੇ ਵਿਧਾਇਕਾਂ ਵੀ ਪ੍ਰਵਾਨਗੀ ਮਿਲੀ ਹੈ ਉਨ੍ਹਾਂ 'ਚੋਂ 3 ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਦੇ ਪ੍ਰਸਤਾਵਿਤ ਕੀਤੇ ਹਨ।
ਪੰਚਕੂਲਾ ਹਿੰਸਾ 'ਚ ਮ੍ਰਿਤਕ ਲੋਕਾਂ ਦੇ ਸੋਗ ਜਤਾਉਣ 'ਤੇ ਹੋ ਸਕਦੀ ਹੈ ਰਾਜਨੀਤੀ
ਪੰਚਕੂਲਾ ਹਿੰਸਾ 'ਚ ਮ੍ਰਿਤਕ ਲੋਕਾਂ ਦੇ ਮਾਮਲੇ 'ਚ ਰਾਜਨੀਤੀ ਹੋ ਸਕਦੀ ਹੈ। ਹਿੰਸਾ 'ਚ ਮਾਰੇ ਗਏ ਲੋਕਾਂ ਦਾ ਸੋਗ ਪ੍ਰਸਤਾਵ ਆਉਂਦਾ ਹੈ ਜਾਂ ਨਹੀਂ, ਇਸ 'ਤੇ ਕਾਂਗਰਸ ਅਤੇ ਵਿਰੋਧੀ ਧਿਰ ਇਨੈਲੋ ਦੀਆਂ ਪੂਰੀਆਂ ਨਜ਼ਰਾਂ ਹਨ। ਸਰਕਾਰ ਵਲੋਂ ਜੇਕਰ ਇਹ ਪ੍ਰਸਤਾਵ ਆਉਂਦਾ ਹੈ ਤਾਂ ਵਿਰੋਧੀ ਧਿਰ ਦੇ ਤਿੱਖੇ ਵਾਰ ਦੇਖਣ ਨੂੰ ਮਿਲਣਗੇ।
ਹਰਿਆਣਾ 'ਚ ਕਾਂਗਰਸ ਅਤੇ ਇਨੈਲੋ ਦੋਵੇਂ ਹੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਲਈ ਮੁਆਵਜ਼ੇ ਦੀ ਮੰਗ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਭਾਜਪਾ ਦੇ ਕੁਝ ਵਿਧਾਇਕ ਅਤੇ ਸਿਹਤ ਮੰਤਰੀ ਅਨਿਲ ਵਿਜ ਵੀ ਮੁਆਵਜ਼ੇ ਦੀ ਮੰਗ ਕਰ ਚੁੱਕੇ ਹਨ।
ਤੇਜ਼ ਹਵਾਵਾਂ ਕਾਰਨ ਪ੍ਰਦੂਸ਼ਣ ਦੇ ਪੱਧਰ 'ਚ ਆ ਰਹੀ ਕਮੀ, ਗੁਣਵੱਤਾ ਫਿਰ ਵੀ ਖਰਾਬ
NEXT STORY