ਨਵੀਂ ਦਿੱਲੀ (ਭਾਸ਼ਾ) : ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਵਿਚ ਆਟੋ ਟੈਕਸੀ ਹੜਤਾਲ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ 'ਐਪ' ਆਧਾਰਿਤ ਸੇਵਾਵਾਂ ਰਾਹੀਂ 'ਕੈਬ' ਅਤੇ ਆਟੋਰਿਕਸ਼ਾ ਦੀ ਬੁਕਿੰਗ ਕਰਨ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਆਟੋ ਟੈਕਸੀ ਟਰਾਂਸਪੋਰਟ ਕਾਂਗਰਸ ਯੂਨੀਅਨ ਨੇ 'ਐਪ ਐਗਰੀਗੇਟਰਾਂ' ਤੋਂ ਉੱਚਿਤ ਭੁਗਤਾਨ ਦੀ ਮੰਗ ਨੂੰ ਲੈ ਕੇ ਦੋ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਸੀ।
ਯੂਨੀਅਨ ਨੇ ਇਹ ਵੀ ਦੋਸ਼ ਲਾਇਆ ਹੈ ਕਿ ਮੋਟਰਸਾਈਕਲ ਟੈਕਸੀਆਂ ਸ਼ੁਰੂ ਹੋਣ ਨਾਲ 'ਕੈਬ' ਅਤੇ ਆਟੋਰਿਕਸ਼ਾ ਚਾਲਕਾਂ ਦੀ ਰੋਜ਼ੀ-ਰੋਟੀ 'ਤੇ ਮਾੜਾ ਅਸਰ ਪਿਆ ਹੈ। ਯੂਨੀਅਨ ਦੇ ਪ੍ਰਧਾਨ ਕਿਸ਼ਨ ਵਰਮਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੋ ਦਿਨਾਂ ਵਿਚ 95 ਫੀਸਦੀ ਆਟੋ-ਟੈਕਸੀਆਂ ਸੜਕਾਂ ਤੋਂ ਬੰਦ ਰਹੀਆਂ। ਉਨ੍ਹਾਂ ਕਿਹਾ, "ਸ਼ਨੀਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਅਸੀਂ ਭਵਿੱਖ ਦੀ ਕਾਰਵਾਈ ਬਾਰੇ ਫੈਸਲਾ ਕਰਾਂਗੇ। ਸਾਨੂੰ ਨਿਜ਼ਾਮੂਦੀਨ, ਆਨੰਦ ਵਿਹਾਰ, ਨਵੀਂ ਦਿੱਲੀ ਰੇਲਵੇ ਸਟੇਸ਼ਨ ਵਰਗੇ ਕੁਝ ਇਲਾਕਿਆਂ ਵਿਚ ਭੰਨਤੋੜ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ। ਅਸੀਂ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ।" ਉਨ੍ਹਾਂ ਜਥੇਬੰਦੀਆਂ ਦੇ ਮੈਂਬਰ ਜਿਨ੍ਹਾਂ ਨੇ ਹੜਤਾਲ ਵਿਚ ਹਿੱਸਾ ਨਹੀਂ ਲਿਆ ਸੀ, ਉਨ੍ਹਾਂ ਘਟਨਾਵਾਂ ਵਿਚ ਸ਼ਾਮਲ ਸਨ।"
ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਹੜਤਾਲ ਅੱਧੀ ਰਾਤ ਨੂੰ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਦਿੱਲੀ ਸਰਕਾਰ ਨੇ 10 ਤੋਂ 15 ਦਿਨਾਂ ਦੇ ਅੰਦਰ ਸਾਨੂੰ ਗੱਲਬਾਤ ਲਈ ਨਾ ਬੁਲਾਇਆ ਤਾਂ ਅਸੀਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਾਂਗੇ। ਦਿੱਲੀ ਅਤੇ ਐੱਨਸੀਆਰ ਵਿਚ 15 ਯੂਨੀਅਨਾਂ ਹੜਤਾਲ ਵਿਚ ਸ਼ਾਮਲ ਹਨ।
ਮੁਸਾਫਰਾਂ ਨੇ ਦਾਅਵਾ ਕੀਤਾ ਕਿ ਕੁਝ ਆਟੋ ਚਾਲਕ ਆਮ ਕਿਰਾਏ ਨਾਲੋਂ ਵੱਧ ਕਿਰਾਇਆ ਵਸੂਲ ਰਹੇ ਹਨ, ਜਦੋਂਕਿ ਕੁਝ ਖਾਸ ਮੰਜ਼ਿਲਾਂ 'ਤੇ ਚੱਲਣ ਤੋਂ ਇਨਕਾਰ ਕਰ ਰਹੇ ਹਨ। ਵਿਨੈ ਕੁਮਾਰ, ਇਕ ਯਾਤਰੀ ਨੇ ਕਿਹਾ, "ਮੈਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜੰਗਪੁਰਾ ਵਿਚ ਆਪਣੇ ਘਰ ਪਹੁੰਚਣ ਲਈ ਇਕ ਐਪ 'ਤੇ ਇਕ ਆਟੋ ਬੁੱਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਬੁਕਿੰਗ ਨਹੀਂ ਹੋ ਸਕੀ। ਉਸ ਨੇ ਕਿਹਾ, "ਹਾਲਾਂਕਿ ਮੈਨੂੰ ਇਕ ਆਟੋ ਮਿਲਿਆ ਹੈ ਜੰਗਪੁਰਾ ਲਈ ਤੈਅ ਕਿਰਾਏ ਤੋਂ 100 ਰੁਪਏ ਜ਼ਿਆਦਾ ਦੇਣੇ ਪਏ।'' ਗੁਰੂਗ੍ਰਾਮ ਤੋਂ ਦਿੱਲੀ ਦੀ ਯਾਤਰਾ ਕਰਨ ਵਾਲੀ ਮੀਡੀਆ ਪ੍ਰੋਫੈਸ਼ਨਲ ਖੁਸ਼ਬੂ ਨੇ ਕਿਹਾ, ''ਕੈਬ ਡਰਾਈਵਰ ਦਿੱਲੀ ਜਾਣ ਤੋਂ ਇਨਕਾਰ ਕਰ ਰਹੇ ਹਨ। ਡਰਾਈਵਰ ਡਰਦੇ ਹਨ ਕਿ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਦਮਾਸ਼ਾਂ ਨੇ ਗਹਿਣਿਆਂ ਦੀ ਦੁਕਾਨ 'ਚ ਕੀਤੀ ਗੋਲੀਬਾਰੀ, 5 ਜ਼ਖਮੀ
NEXT STORY