ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਧਮਾਕੇ 'ਚ ਇੱਕ 16 ਸਾਲਾ ਲੜਕੀ ਸਮੇਤ ਤਿੰਨ ਪਿੰਡ ਵਾਸੀ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਮੱਦੀਦ ਥਾਣਾ ਖੇਤਰ ਦੇ ਧੰਗੋਲ ਪਿੰਡ ਨੇੜੇ ਵਾਪਰੀ ਇਸ ਘਟਨਾ 'ਚ ਜ਼ਖਮੀਆਂ ਦੀ ਪਛਾਣ ਕਵਿਤਾ ਕੁਡੀਅਮ (16), ਕੋਰਸ ਸੰਤੋਸ਼ (26) ਤੇ ਚਿਦੇਮ ਕਨ੍ਹਈਆ (24) ਵਜੋਂ ਹੋਈ ਹੈ।
ਇਹ ਵੀ ਪੜ੍ਹੋ... 14, 15, 16, 17 ਤੇ 18 ਤਾਰੀਖ਼ ਲਈ ਹੋਈ ਵੱਡੀ ਭਵਿੱਖਬਾਣੀ ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ Alert
ਉਨ੍ਹਾਂ ਕਿਹਾ ਕਿ ਪਿੰਡ ਵਾਸੀ ਜੰਗਲ 'ਚ ਮਸ਼ਰੂਮ (ਖੁੰਬਾਂ) ਇਕੱਠੇ ਕਰਨ ਗਏ ਸਨ ਜਦੋਂ ਉਹ ਮਾਓਵਾਦੀਆਂ ਦੁਆਰਾ ਕੀਤੇ ਗਏ ਆਈਈਡੀ ਧਮਾਕੇ ਦੀ ਲਪੇਟ ਵਿੱਚ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਪੈਰਾਂ ਅਤੇ ਚਿਹਰੇ 'ਤੇ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਰਾਤ ਨੂੰ ਹੀ ਬੀਜਾਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜੰਗਲ ਵਿੱਚ ਜਾਂਦੇ ਸਮੇਂ ਵਧੇਰੇ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਸ ਸਟੇਸ਼ਨ ਜਾਂ ਨਜ਼ਦੀਕੀ ਸੁਰੱਖਿਆ ਕੈਂਪ ਨੂੰ ਸੂਚਿਤ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਮ ਦੀ ਭਾਲ 'ਚ ਵਿਦੇਸ਼ ਗਏ ਭਾਰਤੀ ਨੌਜਵਾਨ ਹੋਏ ਅਗਵਾ ! ਕੇਂਦਰ ਸਰਕਾਰ ਕੋਲ ਮਦਦ ਦੀ ਗੁਹਾਰ ਲਗਾ ਰਹੇ ਪਰਿਵਾਰ
NEXT STORY