ਭੁਵਨੇਸ਼ਵਰ- ਓਡੀਸ਼ਾ ਦੇ ਭੁਵਨੇਸ਼ਵਰ 'ਚ ਇਕ ਸਕੂਲ ਟੀਚਰ ਦੀ ਕੋਰੋਨਾ ਕਾਰਨ ਨੌਕਰੀ ਚੱਲੀ ਗਈ ਸੀ, ਜਿਸ ਕਾਰਨ ਉਹ ਮਜ਼ਬੂਰੀ 'ਚ ਸ਼ਹਿਰ ਦੇ ਨਗਰ ਨਿਗਮ ਦੀ ਕੂੜਾ ਚੁੱਕਣ ਵਾਲੀ ਗੱਡੀ ਚਲਾ ਰਹੀ ਹੈ। ਸਮਰਿਤੀ ਰੇਖਾ ਬੇਹਰਾ ਭੁਵਨੇਸ਼ਵਰ ਦੇ ਪਥਬੰਥਾ ਸਲਮ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਸਮਰਿਤੀ ਰੇਖਾ ਭੁਵਨੇਸ਼ਵਰ ਦੇ ਇਕ ਪਲੇਅ ਸਕੂਲ 'ਚ ਟੀਚਰ ਦੇ ਰੂਪ 'ਚ ਕੰਮ ਕਰਦੀ ਸੀ ਪਰ ਲਾਕਡਾਊਨ ਦੌਰਾਨ ਉਸ ਦੀ ਨੌਕਰੀ ਚੱਲੀ ਗਈ। ਇਹ ਨੌਕਰੀ ਹੀ ਉਸ ਦੀ ਰੋਜ਼ੀ-ਰੋਟੀ ਦਾ ਸਾਧਨ ਸੀ। ਘਰ 'ਚ ਉਨ੍ਹਾਂ ਤੋਂ ਇਲਾਵਾ ਪਤੀ ਅਤੇ 2 ਧੀਆਂ ਹਨ।
ਆਪਣੀ ਆਪਬੀਤੀ ਬਿਆਨ ਕਰਦੇ ਹੋਏ ਸਮਰਿਤੀ ਰੇਖਾ ਨੇ ਦੱਸਿਆ,''ਮੇਰੀਆਂ 2 ਧੀਆਂ ਹਨ। ਅਸੀਂ ਮਹਾਮਾਰੀ ਦੌਰਾਨ ਉਨ੍ਹਾਂ ਠੀਕ ਤਰ੍ਹਾਂ ਖਾਣਾ ਵੀ ਨਹੀਂ ਖੁਆ ਸਕੇ। ਮੈਂ ਪਰਿਵਾਰ ਦੇ ਭੋਜਨ ਲਈ ਦੂਜਿਆਂ ਤੋਂ ਪੈਸੇ ਉਧਾਰ ਲਏ ਪਰ ਇਹ ਜ਼ਿਆਦਾ ਦਿਨ ਨਹੀਂ ਚੱਲ ਸਕੇ। ਮਹਾਮਾਰੀ ਕਾਰਨ ਜੀਵਨ ਦੇ ਸਭ ਤੋਂ ਖ਼ਰਾਬ ਦਿਨ ਦੇਖਣੇ ਪਏ। ਮਹਾਮਾਰੀ ਤੋਂ ਬਾਅਦ ਹੋਮ ਟਿਊਸ਼ਨ ਹੀ ਮੇਰੀ ਕਮਾਈ ਦਾ ਦੂਜਾ ਸਰੋਤ ਸੀ ਪਰ ਉਹ ਵੀ ਮਨ੍ਹਾ ਹੋ ਗਿਆ। ਮੈਂ ਮਜ਼ਬੂਰ ਹੋ ਗਈ, ਕਿਉਂਕਿ ਕਮਾਉਣ ਦਾ ਕੋਈ ਹੋਰ ਬਦਲ ਨਹੀਂ ਬਚਿਆ ਸੀ। ਮੇਰੇ ਪਤੀ ਦੀ ਵੀ ਤਨਖਾਹ ਨਹੀਂ ਮਿਲ ਪਾ ਰਹੀ ਹੈ, ਇਸ ਕਾਰਨ ਸਾਨੂੰ ਹੋਰ ਪਰੇਸ਼ਾਨ ਹੋਣਾ ਪਿਆ। ਸਮਰਿਤੀ ਦੀ ਕਹਾਣੀ ਸੋਸ਼ਲ ਮੀਡੀਆ'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਇਸ 'ਤੇ ਕਮੈਂਟ ਕਰ ਕੇ ਆਪਣੀ ਰਾਏ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਹੈ,''ਇਕ ਮਾਂ ਆਪਣੇ ਬੱਚਿਆਂ ਲਈ ਕੁਝ ਵੀ ਕਰ ਸਕਦੀ ਹੈ।''
ਗੁਜਰਾਤ ਸਰਕਾਰ ਨੇ ਕਾਗਜ਼ ਦੀ ਬੱਚਤ ਲਈ ਚੁੱਕਿਆ ਵੱਡਾ ਕਦਮ
NEXT STORY