ਅਹਿਮਦਾਬਾਦ (ਭਾਸ਼ਾ)— ਗੁਜਰਾਤ ਸਰਕਾਰ ਨੇ ਸੋਮਵਾਰ ਨੂੰ ਸਾਰੇ ਪ੍ਰਕਾਰ ਦੇ ਗਜਟਾਂ ਦਾ ਪ੍ਰਕਾਸ਼ਨ ਬੰਦ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਕਿਹਾ ਕਿ ‘ਕਾਗਜ਼ ਰਹਿਤ ਸ਼ਾਸਨ’ ਦੀ ਪਹਿਲ ਤਹਿਤ ਇਹ ਹੁਣ ਆਨਲਾਈਨ ਉਪਲੱਬਧ ਰਹਿਣਗੇ। ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਸੋਮਵਾਰ ਨੂੰ ਇਕ ਵੈੱਬਸਾਈਟ ਦੀ ਸ਼ੁਰੂਆਤ ਕੀਤੀ, ਜਿੱਥੇ ਇਹ ਗਜਟ ਉਪਲੱਬਧ ਹੋਣਗੇ ਅਤੇ ਇਨ੍ਹਾਂ ਨੂੰ ਬਿਲਕੁੱਲ ਮੁਫ਼ਤ ਡਾਊਨਲੋਡ ਕੀਤਾ ਜਾ ਸਕੇਗਾ।
ਬਿਆਨ ਮੁਤਾਬਕ ਇਸ ਪਹਿਲ ਨਾਲ ਸਾਲਾਨਾ 35 ਟਨ ਕਾਗਜ਼ ਦੀ ਬੱਚਤ ਹੋਵੇਗੀ। ਬਿਆਨ ਵਿਚ ਕਿਹਾ ਗਿਆ ਕਿ ਸਾਰੇ ਪ੍ਰਕਾਰ ਦੇ ਗਜਟਾਂ ਦੇ ਵੈੱਬਸਾਈਟ ’ਤੇ ਆਨਲਾਈਨ ਉਪਲੱਬਧ ਹੋਣ ਨਾਲ ਹੀ ਸਾਲਾਂ ਤੋਂ ਚਲੀ ਆ ਰਹੀ ਗਜਟ ਪ੍ਰਕਾਸ਼ਨ ਦੀ ਰਿਵਾਇਤੀ ਪ੍ਰਕਿਰਿਆ ਖ਼ਤਮ ਹੋ ਜਾਵੇਗੀ।
ਕਾਂਗਰਸ ਨੂੰ ਝਟਕਾ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ TMC ’ਚ ਹੋਏ ਸ਼ਾਮਲ
NEXT STORY