ਗਯਾ— ਬਿਹਾਰ ਦੇ ਗਯਾ 'ਚ ਔਰਤ ਦੇ ਬੈਗ ਤੋਂ ਗਹਿਣੇ ਕੱਢ ਕੇ ਭੱਜ ਰਹੇ ਦੋ ਚੋਰਾਂ ਨੂੰ ਲੋਕਾਂ ਨੇ ਫੜ ਲਿਆ। ਇਸ ਦੌਰਾਨ ਔਰਤ ਨੇ ਇਕ ਚੋਰ ਦੀ ਬਹੁਤ ਕੁੱਟਮਾਰ ਕੀਤੀ। ਕੁੱਟਮਾਰ ਦੇਖ ਕੁਝ ਹੋਰ ਲੋਕ ਪੁੱਜੇ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਨੋਂ ਚੋਰ ਲੋਕਾਂ ਨੂੰ ਛੱਡਣ ਦੀ ਗੁਹਾਰ ਲਗਾ ਰਹੇ ਸਨ ਪਰ ਲੋਕਾਂ ਨੇ ਸਿਵਲ ਲਾਇਨ ਪੁਲਸ ਦੇ ਹਵਾਲੇ ਕਰ ਦਿੱਤਾ। ਔਰਤ ਦੇ ਨਾਲ ਦੋਨੋਂ ਚੋਰ ਆਟੋ ਦੀ ਪਿਛਲੀ ਸੀਟ 'ਤੇ ਬੈਠੇ ਸੀ।
ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਔਰਤ ਪਤੀ ਅਸ਼ੋਕ ਕੁਮਾਰ ਸਿੰਘ ਨਾਲ ਟਨਕੁੱਪਾ ਤੋਂ ਗਯਾ ਵਿਆਹ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਆ ਰਹੀ ਸੀ। ਇਸ ਦੌਰਾਨ ਦੋ ਚੋਰ ਵੀ ਆਟੋ ਦੀ ਪਿਛਲੀ ਸੀਟ 'ਤੇ ਬੈਠ ਗਏ ਅਤੇ ਔਰਤ ਦੇ ਪਿੱਛੇ ਰੱਖ ਬੈਗ ਤੋਂ ਗਹਿਣੇ ਕੱਢ ਲਏ। ਗਹਿਣੇ ਲੈ ਕੇ ਦੋਨੋਂ ਚੋਰ ਭੱਜਣ ਲੱਗੇ। ਲੋਕਾਂ ਨੇ ਸ਼ੌਰ ਮਚਾਇਆ ਤਾਂ ਦੌੜ ਕੇ ਲੋਕਾਂ ਨੇ ਦੋਨਾਂ ਨੂੰ ਫੜ ਲਿਆ। ਫੜੇ ਜਾਣ ਦੇ ਬਾਅਦ ਔਰਤ ਨੇ ਚੋਰ ਦੀ ਬਹੁਤ ਕੁੱਟਮਾਰ ਕਰ ਦਿੱਤੀ। ਔਰਤ ਨੂੰ ਕੁੱਟਦਾ ਦੇਖ ਕੇ ਲੋਕ ਪੁੱਜੇ ਅਤੇ ਦੋਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਕੁੱਟਮਾਰ ਦੌਰਾਨ ਦੋਨੋਂ ਚੋਰ ਲੋਕਾਂ ਨੂੰ ਛੱਡਣ ਦੀ ਗੁਹਾਰ ਲਗਾਉਣ ਲੱਗੇ ਪਰ ਲੋਕ ਉਸਨੂੰ ਛੱਡਣ ਲਈ ਤਿਆਰ ਨਹੀਂ ਸੀ। ਲੋਕਾਂ ਨੇ ਗਯਾ ਦੇ ਸਿਵਲ ਲਾਇਨ ਪੁਲਸ ਦੇ ਹਵਾਲੇ ਕਰ ਦਿੱਤੇ। ਦੋਨੋਂ ਚੋਰਾਂ ਕੋਲੋਂ ਔਰਤ ਦੇ ਗਹਿਣੇ ਬਰਾਮਦ ਕਰ ਲਏ ਹਨ। ਦੋਨੋਂ ਜਹਾਨਾਬਾਦ ਜ਼ਿਲੇ ਦੇ ਰਹਿਣ ਵਾਲੇ ਹਨ।
ਪਤੀ ਨੇ ਪੜ੍ਹਾਈ ਪੂਰੀ ਕਰਨ ਦਾ ਦਿੱਤਾ ਹੌਸਲਾ, ਅੱਜ ਕੀਤਾ ਟਾਪ ਅਤੇ ਪੂਰੀ ਕੀਤੀ ਸ਼ਰਤ
NEXT STORY