ਹਲਦਵਾਨੀ— ਉਤਰਾਖੰਡ ਦੇ ਪ੍ਰਕਾਸ਼ ਚੰਦਰ ਉਪਾਧਿਆਏ ਦਾ ਨਾਂ ਵਰਲਡ ਰਿਕਾਰਡ 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਛੋਟੀ ਪੈਂਸਿਲ ਬਣਾਈ ਹੈ। ਦੁਨੀਆ ਦੀ ਇਸ ਸਭ ਤੋਂ ਛੋਟੀ ਪੈਂਸਿਲ ਦੀ ਲੰਬਾਈ 5 ਐੱਮ.ਐੱਮ. ਅਤੇ ਚੌੜਾਈ 0.5 ਐੱਮ.ਐੱਮ. ਹੈ। ਪੈਂਸਿਲ ਲੱਕੜੀ ਅਤੇ ਐੱਚ.ਬੀ. ਨਾਲ ਬਣੀ ਹੈ। ਹਲਦਵਾਨੀ ਦੇ ਰਹਿਣ ਵਾਲੇ ਪ੍ਰਕਾਸ਼ ਚੰਦਰ ਉਪਾਧਿਆਏ ਇੱਥੋਂ ਦੇ ਡਾ. ਸੁਸ਼ੀਲਾ ਤਿਵਾੜੀ ਮੈਡੀਕਲ ਕਾਲਜ 'ਚ ਬਤੌਰ ਆਰਟਿਸਟ ਵਰਕਰ ਹਨ। 45 ਸਾਲਾ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਂਸਿਲ ਦਾ ਇਹ ਪ੍ਰਾਜੈਕਟ ਪੂਰਾ ਕਰਨ 'ਚ ਸਿਰਫ 3 ਤੋਂ 4 ਦਿਨ ਲੱਗੇ। ਉਨ੍ਹਾਂ ਨੇ ਪੈਂਸਿਲ ਬਣਾਉਣ ਲਈ ਮਾਚਿਸ ਦੀ ਤਿੱਲੀ ਦੀ ਵਰਤੋਂ ਕੀਤੀ।
ਮਾਚਿਸ ਦੀ ਤਿੱਲੀ ਨੂੰ ਪੈਂਸਿਲ ਦੀ ਲੱਕੜੀ ਅਤੇ ਬਾਜ਼ਾਰ 'ਚ ਵਿਕਣ ਵਾਲੇ ਪੈਂਸਿਲ ਦੇ ਲੇਡ ਨੂੰ ਪ੍ਰਯੋਗ ਕੀਤਾ। ਪੈਂਸਿਲ ਬਣਾਉਣ ਲਈ ਇਸ ਨੂੰ ਸਫੇਦ ਅਤੇ ਕਾਲੇ ਰੰਗ ਨਾਲ ਰੰਗਿਆ ਗਿਆ। ਪਿਛਲੇ ਸਾਲ ਉਨ੍ਹਾਂ ਨੇ ਅਸਿਸਟ ਵਰਲਡ ਰਿਕਾਰਡਸ ਰਿਸਰਚ ਫਾਊਂਡੇਸ਼ਨ ਨੂੰ ਆਪਣਾ ਇਹ ਪ੍ਰਾਜੈਕਟ ਭੇਜਿਆ ਸੀ, ਜਿਸ ਨੂੰ ਉਨ੍ਹਾਂ ਨੇ ਵਰਲਡ ਰਿਕਾਰਡ 'ਚ ਸ਼ਾਮਲ ਕਰ ਲਿਆ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਕਾਸ਼ ਚੰਦਰ ਦਾ ਨਾਂ ਵਰਲਡ ਰਿਕਾਰਡ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੋਵੇ। ਉਹ ਪਹਿਲਾਂ ਵੀ 2 ਵਾਰ ਵਰਲਡ ਰਿਕਾਰਡ ਬਣਾ ਚੁਕੇ ਹਨ। ਉਨ੍ਹਾਂ ਨੇ ਦੱਸਿਆ ਕਿ 2015 'ਚ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਛੋਟੀ ਕਿਤਾਬ ਬਣਾਈ ਸੀ, ਉਦੋਂ ਉਨ੍ਹਾਂ ਦਾ ਨਾਂ ਪਹਿਲੀ ਵਾਰ ਵਰਲਡ ਰਿਕਾਰਡ 'ਚ ਆਇਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਛੋਟੀ ਹਸਤਨਿਰਮਿਤ (ਹੈਂਡਮੇਡ) ਧਾਰਮਿਕ ਪੁਸਤਕ ਬਣਾਈ ਸੀ। ਇਹ ਪੁਸਤਕ ਹਨੂੰਮਾਨ ਚਾਲੀਸਾ ਸੀ।
Video: ਲਾਈਵ ਹੋ ਕੇ ਮਸ਼ਹੂਰ ਗਾਇਕ ਨੇ ਨਾਬਾਲਗ ਲੜਕੀ ਨੂੰ ਕੀਤਾ ਕਿੱਸ, ਸ਼ਿਕਾਇਤ ਦਰਜ
NEXT STORY