ਨਵੀਂ ਦਿੱਲੀ— ਤੁਸੀਂ ਦੁਨੀਆ 'ਚ ਕਈ ਮਹਿੰਗੀਆਂ ਸ਼ਰਾਬਾਂ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਸੀ ਸਭ ਤੋਂ ਮਹਿੰਗੀ ਸ਼ਰਾਬ ਦੀ ਇਕ ਬੋਤਲ ਦੀ ਕੀਮਤ 'ਚ ਤੁਸੀਂ 75 ਕਿਲੋ ਸੋਨਾ ਖਰੀਦ ਸਕਦੇ ਹੋ। ਇਸ ਸ਼ਰਾਬ ਦੀ ਇਕ ਬੋਤਲ ਦੀ ਕੀਮਤ 24 ਕਰੋੜ ਤੋਂ ਵੀ ਜ਼ਿਆਦਾ ਹੈ।
ਵੋਡਕਾ
ਬਿਲਿਨੇਅਰ ਵੋਡਕਾ ਦੁਨੀਆ ਦੀ ਸਭ ਤੋਂ ਮਹਿੰਗੀ ਸ਼ਰਾਬ ਹੈ, ਇਸ ਦੀ ਇਕ ਬੋਤਲ ਦੀ ਕੀਮਤ 24 ਕਰੋੜ ਤੋਂ ਜ਼ਿਆਦਾ ਹੈ। ਮਸ਼ਹੂਰ ਡਿਜ਼ਾਈਨਰ ਲਿਓਨ ਵੇਨੇਸ ਨੇ ਇਸ ਦੀ ਖਾਸ ਬੋਤਲ ਨੂੰ ਡਿਜ਼ਾਈਨ ਕੀਤਾ ਹੈ। ਇਸ ਬੋਤਲ 'ਚ 3000 ਹੀਰੇ ਜੜੇ ਹੋਏ ਹਨ। ਦੱਸਣਯੋਗ ਹੈ ਕਿ ਵੋਡਕਾ ਨੂੰ ਰੂਸੀ ਵਿਧੀ ਦੇ ਮੁਤਾਬਕ ਤਿਆਰ ਕੀਤਾ ਜਾਂਦਾ ਹੈ।

ਰੈਡ ਵਾਈਨ
ਸਕ੍ਰੀਮਿੰਗ ਈਗਲ ਕਾਰਬਨੇਟ-1992 ਦੁਨੀਆ ਦੀ ਸਭ ਤੋਂ ਮਹਿੰਗੀ ਰੈਡ ਵਾਈਨ ਹੈ। ਸਾਲ 2000 'ਚ ਇਸ ਦੀਆਂ ਬਚੀਆਂ ਕੁਝ ਬੋਤਲਾਂ ਦੀ ਨੀਲਾਮੀ ਕੀਤੀ ਗਈ ਸੀ। ਇਸ ਦੀ ਇਕ ਬੋਤਲ ਦੀ ਕੀਮਤ 3.2 ਕਰੋੜ ਰੁਪਏ ਹੈ।

ਰਮ
ਜੇ ਵੇਰੀ ਐਂਡ ਨੇਫਿਊ ਦੁਨੀਆ ਦੀ ਸਭ ਤੋਂ ਮਹਿੰਗੀ ਰਮ ਹੈ। ਇਸ ਦੀ ਇਕ ਬੋਤਲ ਦੀ ਕੀਮਤ 35 ਲੱਖ ਰੁਪਏ ਹੈ। ਇਸ ਨੂੰ ਜਮੈਕਾ ਦੇ ਪਾਏਰਟਜ਼ 'ਚ ਸਾਲ 1940 'ਚ ਬੋਤਲਾਂ 'ਚ ਭਰਿਆ ਗਿਆ ਸੀ। ਇਸ ਦੀਆਂ ਦੁਨੀਆ 'ਚ ਸਿਰਫ ਚਾਰ ਬੋਤਲਾਂ ਹੀ ਬਚੀਆਂ ਹਨ।

ਸਕਾਚ-ਵ੍ਹਿਸਕੀ
ਮੈਕਲਮ ਸਿੰਗਲ ਮਾਲਟ ਦੁਨੀਆ ਦੀ ਸਭ ਤੋਂ ਮਹਿੰਗੀ ਸਕਾਚ-ਵ੍ਹਿਸਕੀ ਹੈ। 64 ਸਾਲ ਪੁਰਾਣੀ ਇਸ ਸ਼ਰਾਬ ਦੀ ਇਕ ਬੋਤਲ ਦੀ ਕੀਮਤ ਕਰੀਬ 29 ਲੱਖ ਰੁਪਏ ਹੈ। ਇਸ ਸਿੰਗਲ ਸਾਲਟ ਵ੍ਹਿਸਕੀ ਨੂੰ 1942 'ਚ ਬੋਤਲਾਂ 'ਚ ਭਰਿਆ ਗਿਆ ਸੀ।

ਬੀਅਰ
ਬ੍ਰੀਯੁਈਂਗ ਅੰਟਾਰਟਿਕ ਨੇਲ ਏਲ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਹੈ। ਇਸ ਦੇ ਇਕ ਪਾਈਂਟ ਦੀ ਕੀਮਤ 1.2 ਲੱਖ ਰੁਪਏ ਹੈ। ਇਸ ਬੀਅਰ ਦੀਆਂ ਸਿਰਫ 30 ਬੋਤਲਾਂ ਬਚੀਆਂ ਹਨ, ਜੋ ਕਿ ਆਸਟਰੇਲੀਆ 'ਚ ਹਨ।

ਪੂਰੀ ਦੁਨੀਆ 'ਚ ਸਿਰਫ 40 ਲੋਕਾਂ ਦਾ ਇਹ ਬਲੱਡ ਗਰੁੱਪ ਤੇ 9 ਡੋਨਰ
NEXT STORY