ਨੀਮਚ— ਸੈਲਫੀ ਦੇ ਜੁਨੂੰਨ 'ਚ ਮੱਧ ਪ੍ਰਦੇਸ਼ ਦੇ ਨੀਮਚ 'ਚ ਇਕ ਨੌਜਵਾਨ ਸਾਈਕਲ ਨਾਲ ਲਗਭਗ 50 ਫੁੱਟ ਉੱਚੇ ਟਾਵਰ 'ਤੇ ਚੜ੍ਹ ਗਿਆ। ਪੁਲਸ ਸੂਤਰਾਂ ਅਨੁਸਾਰ ਇਸ ਮਾਮਲੇ ਦੀ ਸ਼ਿਕਾਇਤ ਜੰਗਲਾਤ ਵਿਭਾਗ ਵੱਲ ਆਉਣ 'ਤੇ ਪਤਾ ਲੱਗਾ ਕਿ ਰੋਹਿਤ ਸਗਰਵਾਲ (20) ਨਾਂ ਦਾ ਨੌਜਵਾਨ ਐਤਵਾਰ ਦੀ ਰਾਤ ਇੱਥੇ ਜੰਗਲਾਤ ਵਿਭਾਗ ਦੇ ਦਫ਼ਤਰ ਕੈਂਪਸ 'ਚ ਵਾਇਰਲੈੱਸ ਟਾਵਰ 'ਤੇ ਚੜ੍ਹ ਗਿਆ। ਉੱਥੇ ਉਸ ਨੇ ਕਥਿਤ ਤੌਰ 'ਤੇ ਸੈਲਫੀ ਲਈ ਅਤੇ ਸਾਈਕਲ ਟਾਵਰ 'ਤੇ ਹੀ ਛੱਡ ਕੇ ਵਾਪਸ ਉਤਰ ਗਿਆ। 
ਜੰਗਲਾਤ ਵਿਭਾਗ ਦੇ ਕਰਮਚਾਰੀ ਟਾਵਰ 'ਤੇ ਸਾਈਕਲ ਹੋਣ ਦੀ ਸੂਚਨਾ 'ਤੇ ਸਰਗਰਮ ਹੋਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਨੌਜਵਾਨ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਥਾਣੇ ਬੁਲਾਇਆ ਅਤੇ ਸਮਝਾਇਆ। ਦੱਸਿਆ ਗਿਆ ਹੈ ਕਿ ਨੌਜਵਾਨ ਮਾਨਸਿਕ ਰੂਪ ਨਾਲ ਕਮਜ਼ੋਰ ਹੈ। ਪੁੱਛ-ਗਿੱਛ 'ਚ ਪਤਾ ਲੱਗਾ ਕਿ ਨੌਜਵਾਨ ਐਤਵਾਰ ਦੀ ਰਾਤ ਮੋਢੇ 'ਤੇ ਸਾਈਕਲ ਰੱਖ ਕੇ ਟਾਵਰ 'ਤੇ ਚੜ੍ਹਿਆ। ਉਸ ਨੇ ਸੈਲਫੀ ਲਈ ਅਤੇ ਫਿਰ ਸਾਈਕਲ ਟਾਵਰ 'ਤੇ ਹੀ ਛੱਡ ਕੇ ਉਤਰਿਆ ਅਤੇ ਉੱਥੋਂ ਚੱਲਾ ਗਿਆ। ਦੱਸਿਆ ਗਿਆ ਹੈ ਕਿ ਉਹ ਨੌਜਵਾਨ ਹਮੇਸ਼ਾ ਨਗਰ 'ਚ ਸਥਿਤ ਟਾਵਰ 'ਤੇ ਚੜ੍ਹ ਜਾਂਦਾ ਹੈ। ਆਸ ਹੈ ਕਿ ਪੁਲਸ ਦੇ ਸਮਝਾਉਣ ਤੋਂ ਬਾਅਦ ਹੁਣ ਉਹ ਭਵਿੱਖ 'ਚ ਅਜਿਹਾ ਕਰਨ ਤੋਂ ਬਚੇਗਾ।
ਗੋਧਰਾ ਟਰੇਨ ਅਗਨੀਕਾਂਡ: ਦੋਸ਼ੀ 16 ਸਾਲ ਬਾਅਦ ਗ੍ਰਿਫਤਾਰ
NEXT STORY