ਨਵੀਂ ਦਿੱਲੀ — ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਆਈ ਕਮੀ ਤੋਂ ਬਾਅਦ ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਵਾਧਾ ਦਰਜ ਕੀਤਾ ਹੈ। ਅੱਜ ਯਾਨੀ 15 ਦਸੰਬਰ 2018 ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 5 ਪੈਸੇ ਦਾ ਵਾਧਾ ਦਰਜ ਕੀਤਾ ਹੈ ਜਦੋਂਕਿ ਦੂਜੇ ਪਾਸੇ ਡੀਜ਼ਲ ਦੀ ਕੀਮਤ 'ਚ 7 ਪੈਸੇ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਦਿੱਲੀ 'ਚ ਪੈਟਰੋਲ 70.34 ਰੁਪਏ ਅਤੇ ਡੀਜ਼ਲ 64.50 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਵਿਕ ਰਿਹਾ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਇਕ ਲਿਟਰ ਪੈਟਰੋਲ ਦੀ ਕੀਮਤ ਵਿਚ 6 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ 75.96 ਰੁਪਏ ਪ੍ਰਤੀ ਲਿਟਰ ਹੋ ਗਈ ਅਤੇ ਡੀਜ਼ਲ ਦੀ ਕੀਮਤ 67.50 ਰੁਪਏ ਪ੍ਰਤੀ ਲਿਟਰ ਹੈ। ਕੋਲਕਾਤਾ 'ਚ ਪੈਟਰੋਲ 72.43 ਅਤੇ ਡੀਜ਼ਲ 66.26 ਦੀ ਕੀਮਤ 'ਤੇ ਮਿਲ ਰਿਹਾ ਹੈ ਅਤੇ ਚੇਨਈ 'ਚ ਪੈਟਰੋਲ 73.05 ਰੁਪਏ ਅਤੇ ਡੀਜ਼ਲ 68.18 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਦੇਸ਼ ਦੇ ਚਾਰ ਮੈਟਰੋ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਸ਼ਹਿਰ ਪੈਟਰੋਲ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ
ਦਿੱਲੀ 70.34 ਰੁਪਏ 64.50 ਰੁਪਏ
ਮੁੰਬਈ 75.96 ਰੁਪਏ 67.50 ਰੁਪਏ
ਚੇਨਈ 73.05 ਰੁਪਏ 68.18 ਰੁਪਏ
ਕੋਲਕਾਤਾ 72.43 ਰੁਪਏ 66.26 ਰੁਪਏ
ਪੰਜਾਬ 'ਚ ਪੈਟਰੋਲ ਦੀਆਂ ਕੀਮਤਾਂ
ਅੱਜ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ 17 ਪੈਸੇ ਮਹਿੰਗਾ ਹੋ ਕੇ 75.48 ਰੁਪਏ, ਲੁਧਿਆਣੇ 'ਚ 75.81 ਰੁਪਏ, ਅੰਮ੍ਰਿਤਸਰ 75.67 ਰੁਪਏ, ਪਟਿਆਲੇ ਵਿਚ 75.44 ਰੁਪਏ ਅਤੇ ਚੰਡੀਗੜ੍ਹ 'ਚ 66.50 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।
ਸ਼ਹਿਰ ਪੈਟਰੋਲ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ
ਜਲੰਧਰ 75.48 ਰੁਪਏ 64.57 ਰੁਪਏ
ਲੁਧਿਆਣਾ 75.81 ਰੁਪਏ 64.85 ਰੁਪਏ
ਅੰਮ੍ਰਿਤਸਰ 75.67 ਰੁਪਏ 64.74 ਰੁਪਏ
ਪਟਿਆਲਾ 75.44ਰੁਪਏ 64.53 ਰੁਪਏ
ਚੰਡੀਗੜ੍ਹ 66.50 ਰੁਪਏ 61.41 ਰੁਪਏ
ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ ਹਰਿਆਣਾ ਵਾਸੀ
NEXT STORY