ਨਵੀਂ ਦਿੱਲੀ- ਆਪਣੀਆਂ ਨਾਪਾਕ ਕਰਤੂਤਾਂ ਲਈ ਪੂਰੀ ਦੁਨੀਆ ’ਚ ਬਦਨਾਮ ਪਾਕਿਸਤਾਨ ਇਕ ਵਾਰ ਮੁੜ ਦੁਨੀਆ ਦੀਆਂ ਅੱਖਾਂ ’ਚ ਘੱਟਾ ਪਾ ਰਿਹਾ ਹੈ। ਪਾਕਿਸਤਾਨ ਅੱਤਵਾਦੀਆਂ ਦੀ ਇਕ ਨਵੀਂ ਖੇਪ ਤਿਆਰ ਕਰ ਰਿਹਾ ਹੈ। ਕੰਟਰੋਲ ਰੇਖਾ (ਐੱਲ.ਓ.ਸੀ.) ਵਿਖੇ ਭਾਰਤੀ ਫੌਜ ਦੀ ਚੁਸਤੀ ਤੋਂ ਪ੍ਰੇਸ਼ਾਨ ਅੱਤਵਾਦੀਆਂ ਨੇ ਨਵੀਂ ਸਾਜ਼ਿਸ਼ ਰਚੀ ਹੈ ਅਤੇ ਉਹ ਇਕ ਵਾਰ ਮੁੜ ਭਾਰਤ ਅੰਦਰ ਘੁਸਪੈਠ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਖ਼ਬਰ ਪੜ੍ਹੋ- ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ
ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ (ਪੀ.ਓ.ਕੇ.) ਦੇ ਚਿਰਿਕੂਟ, ਕਿਰਣੀ ਮੰਦਾਰ ਅਤੇ ਨੇਜਾ ਪੀਰ ਵਿਖੇ 28 ਟ੍ਰੇਨਿੰਗ ਕੈਂਪ ਚੱਲ ਰਹੇ ਹਨ। ਇਨ੍ਹਾਂ ਕੈਂਪਾਂ ’ਚ ਲਗਭਗ 250 ਅੱਤਵਾਦੀ ਭਾਰਤ ਵਿਚ ਘੁਸਪੈਠ ਕਰਨ ਲਈ ਤਿਆਰ ਬੈਠੇ ਹਨ। ਸੁਰੱਖਿਆ ਫੋਰਸਾਂ ਮੁਤਾਬਕ ਅਗਸਤ 2019 ਤੋਂ ਬਾਅਦ ਹੁਣ ਤੱਕ ਜੰਮੂ-ਕਸ਼ਮੀਰ ’ਚ 300 ਡ੍ਰੋਨ ਵੇਖੇ ਜਾ ਚੁੱਕੇ ਹਨ। ਭਾਰਤੀ ਖੁਫੀਆ ਏਜੰਸੀਆਂ ਨੂੰ ਇਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਮਿਲ ਚੁੱਕੀ ਹੈ। ਹੁਣ ਪੀ.ਓ.ਕੇ. ’ਚ ਬੈਠੇ ਅੱਤਵਾਦੀਆਂ ਨੂੰ ਸਬਕ ਸਿਖਾਉਣ ਲਈ ਫੌਜ ਵੱਡਾ ਐਕਸ਼ਨ ਪਲਾਨ ਤਿਆਰ ਕਰ ਰਹੀ ਹੈ।
ਇਹ ਖ਼ਬਰ ਪੜ੍ਹੋ- ਮੋਰਗਨ ਨੇ 2019 ਵਿਸ਼ਵ ਕੱਪ ਦੇ ਫਾਈਨਲ ਨੂੰ ਸਰਵਸ੍ਰੇਸ਼ਠ ਮੈਚ ਦੱਸਿਆ, ਕਹੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੰਗਾਲ ਕਾਂਗਰਸ ਦੇ ਜਨਰਲ ਸਕੱਤਰ ਰੋਹਨ ਮਿਤਰਾ ਨੇ ਦਿੱਤਾ ਅਸਤੀਫਾ
NEXT STORY