ਨਵੀਂ ਦਿੱਲੀ-ਸੈਮਸੰਗ ਇੰਡੀਆ ਦੇਸ਼ 'ਚ ਆਪਣੇ ਰਿਸਰਚ ਅਤੇ ਡਿਵੈਲਪਮੈਂਟ (ਆਰ. ਐਂਡ ਡੀ.) ਪ੍ਰੋਜੈਕਟਾਂ ਨੂੰ ਲੈ ਕੇ ਇਸ ਪਲੇਸਮੈਂਟ ਸੈਸ਼ਨ 'ਚ ਭਾਰਤੀ ਸੰਸਥਾ (ਆਈ. ਆਈ. ਟੀ.) ਦੇ 300 ਇੰਜੀਨੀਅਰਾਂ ਨੂੰ ਨੌਕਰੀ ਦੇਣ ਲਈ ਪਲਾਨਿੰਗ ਬਣਾ ਰਹੀ ਹੈ। ਬੰਗਲੂਰ, ਦਿੱਲੀ ਅਤੇ ਨੋਇਡਾ ਸਥਿਤ ਕੰਪਨੀਆਂ ਦੇ ਆਰ. ਐਂਡ ਡੀ. ਕੇਂਦਰਾਂ ਦੇ ਅਧਿਕਾਰੀ 1 ਦਸੰਬਰ ਤੋਂ ਦਿੱਲੀ, ਕਾਨਪੁਰ, ਮੁੰਬਈ, ਚੇੱਨਈ, ਖੜਗਪੁਰ, ਗੁਵਾਹਾਟੀ, ਵਾਰਾਣਸੀ ਅਤੇ ਰੂੜਕੀ ਦੇ ਆਈ. ਆਈ. ਟੀ. ਦਾ ਦੌਰਾ ਕਰਨਗੇ।
ਕੰਪਨੀ ਦੇ ਆਰ. ਐਂਡ ਡੀ. ਕੇਂਦਰ ਹੈਦਰਾਬਾਦ, ਧਨਬਾਦ, ਰੋਪੜ, ਇੰਦੌਰ, ਗਾਂਧੀਨਗਰ, ਪਟਨਾ, ਭੁਵਨੇਸ਼ਵਰ, ਮੰਡੀ ਅਤੇ ਜੋਧਪੁਰ ਦੇ ਨਵੇਂ ਆਈ. ਆਈ. ਟੀ. ਤੋਂ ਵੀ ਇੰਜੀਨੀਅਰਾਂ ਨੂੰ ਲੈਣਗੇ। ਸੈਮਸੰਗ ਇੰਡੀਆ ਦੇ ਮਨੁੱਖੀ ਵਸੀਲਿਆਂ ਦੇ ਮੁਖੀ ਸਮੀਰ ਵਾਧਵਾਨ ਨੇ ਕਿਹਾ,'' ਸਾਡੇ ਆਰ. ਐਂਡ ਡੀ. ਕੇਂਦਰ ਮੁੱਖ ਤਕਨਾਲੋਜੀ, ਭਾਰਤੀ ਅਤੇ ਗਲੋਬਲੀ ਬਾਜ਼ਾਰਾਂ ਦੇ ਲਈ ਖੋਜ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਅਸੀਂ ਅੱਗੇ ਵੀ ਖੋਜ ਅਤੇ ਵਿਕਾਸ ਦੇ ਲਈ ਇੰਜੀਨੀਅਰਾਂ ਨੂੰ ਲੈਣਾ ਜਾਰੀ ਰੱਖਾਂਗੇ, ਜੋ ਭਾਰਤ 'ਚ ਮਜ਼ਬੂਤ ਖੋਜ ਆਧਾਰ ਸਥਾਪਿਤ ਕਰਨ ਦੀ ਵਾਅਦਿਆਂ ਨੂੰ ਅੱਗੇ ਲੈ ਜਾਣਗੇ।''
ਸੈਮਸੰਗ ਨੇ ਇਸ ਸਾਲ ਆਈ. ਟੀ. ਆਈ. ਦੇ ਵਿਦਿਆਰਥੀਆਂ ਨੂੰ ਲਗਭਗ 200 ਪ੍ਰੀ ਪਲੇਸਮੈਂਟ ਆਫਰ (ਪੀ. ਪੀ. ਓ.) ਦਿੱਤੇ ਹਨ। ਵਾਧਵਾਨ ਨੇ ਕਿਹਾ ਹੈ,'' ਟੈਲੇਂਟ ਨੂੰ ਪਹਿਲਾਂ ਹੀ ਨਿਸ਼ਾਨਬੱਧ ਕਰ ਕੇ ਅਤੇ ਪੀ. ਪੀ. ਓ. ਦਾ ਪ੍ਰਸਤਾਵ ਦੇ ਕੇ ਅਸੀਂ ਰਣਨੀਤਿਕ ਬਦਲਾਅ ਕੀਤਾ ਹੈ। ਇਸ ਸਾਲ ਅਸੀਂ ਇੰਟਰਨਸ਼ਿਪ ਅੰਤਰਾਲ ਕੁਝ ਜ਼ਿਆਦਾ ਸਮੇਂ ਤੱਕ ਰੱਖਿਆ, ਜਿਸ ਨਾਲ ਵਿਦਿਆਰਥੀਆਂ ਨੂੰ ਕੰਪਨੀ 'ਚ ਜ਼ਿਆਦਾ ਸਮਾਂ ਬਿਤਾਉਣ ਅਤੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦਾ ਮੌਕਾ ਮਿਲ ਸਕੇ।''
ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਸਾਨੂੰ ਬਿਹਤਰ ਵਿਦਿਆਰਥੀਆਂ ਨੂੰ ਚੁਣਨ 'ਚ ਮਦਦ ਮਿਲੇਗੀ। ਸੈਮਸੰਗ ਆਈ. ਆਈ. ਟੀ. ਦੇ ਅਧੀਨ ਬਿਟਸ ਪਿਲਾਨੀ, ਆਈ. ਆਈ. ਆਈ. ਟੀ, ਐੱਨ. ਆਈ. ਟੀ, ਦਿੱਲੀ ਤਕਨਾਲੋਜੀਕਲ, ਯੂਨੀਵਰਸਿਟੀ, ਮਨੀਪਾਲ ਇੰਸਟੀਚਿਊਟ ਆਫ ਤਕਨਾਲੋਜੀ ਅਤੇ ਆਈ. ਆਈ. ਐੱਸ. ਬੰਗਲੂਰ ਤੋਂ ਵੀ ਵਿਦਿਆਰਥੀਆਂ ਨੂੰ ਲਵੇਗੀ। ਆਈ. ਆਈ. ਟੀ. ਅਤੇ ਹੋਰ ਇੰਜੀਨੀਅਰਿੰਗ ਕਾਲਜਾਂ ਤੋਂ ਸੈਮਸੰਗ ਲਗਭਗ 1000 ਇੰਜੀਅਨਰਾਂ ਨੂੰ ਨੌਕਰੀ ਦੇਵੇਗੀ।
ਚੰਡੀਗੜ੍ਹ ‘ਚ ਦੌੜੇਗੀ ਲਗਜ਼ਰੀ ਟਰੇਨ, ਮਿਲੇਗਾ ਮੁਫਤ ਵਾਈ-ਫਾਈ ਤੇ ਕਈ ਕੁਝ ਹੋਰ
NEXT STORY