ਸ਼ਾਹਡੋਲ : ਜੇਕਰ ਤੁਸੀਂ ਵੀ ਪੀਜ਼ਾ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਜੇਕਰ ਤੁਸੀਂ ਘਰ ਬੈਠੇ ਪੀਜ਼ਾ ਆਰਡਰ ਕਰਕੇ ਉਸ ਨੂੰ ਮਜ਼ੇ ਨਾਲ ਖਾਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਕਿਉਂਕਿ ਤੁਹਾਡੇ ਪੀਜ਼ੇ ਵਿਚ ਕੀੜੇ ਹੋ ਸਕਦੇ ਹਨ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲ੍ਹਾ ਹੈੱਡਕੁਆਰਟਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ ਪੀਜ਼ਾ ਆਰਡਰ ਕੀਤਾ, ਜਿਸ ਵਿੱਚ ਕੀੜੇ ਘੁੰਮ ਰਹੇ ਸਨ। ਵਿਅਕਤੀ ਨੇ ਇਸ ਦੀ ਫੋਟੋ ਅਤੇ ਵੀਡੀਓ ਬਣਾ ਕੇ ਸ਼ੇਅਰ ਕੀਤੀ। ਇਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਪੀਜ਼ੇ ਦੀ ਬਜਾਏ ਘਰ ਦਾ ਖਾਣਾ ਖਾਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ - Good News : 2 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ
ਇਸ ਬਾਰੇ ਜਦੋਂ ਪੀਜ਼ੇ ਵਾਲੀ ਦੁਕਾਨ ਦੇ ਲੋਕਾਂ ਨਾਲ ਸਪੰਰਕ ਕੀਤਾ ਤਾਂ ਦੁਕਾਨ ਦੇ ਸੰਚਾਲਕ ਨੇ ਇਸ ਨੂੰ ਸਾਜ਼ਿਸ਼ ਦੱਸਿਆ, ਜਦਕਿ ਸਿਹਤ ਵਿਭਾਗ ਦੇ ਅਧਿਕਾਰੀ ਮੁਹਿੰਮ ਚਲਾ ਕੇ ਇਸ 'ਤੇ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸ਼ਾਹਡੋਲ ਜ਼ਿਲ੍ਹੇ ਦੇ ਇਤਵਾਰੀ ਮੁਹੱਲੇ ਦੇ ਰਹਿਣ ਵਾਲੇ ਰੋਹਨ ਬਰਮਨ ਨੇ ਬੜੇ ਸ਼ੌਕ ਨਾਲ ਸਟੇਡੀਅਮ ਰੋਡ 'ਤੇ ਸਥਿਤ ਡੀ-ਲਾਈਟ ਕੌਫੀ ਐਂਡ ਰੈਸਟੋਰੈਂਟ ਤੋਂ ਇਕ ਪੀਜ਼ਾ ਆਰਡਰ ਕੀਤਾ ਅਤੇ ਘਰ ਲੈ ਗਏ। ਰੋਹਨ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਸ ਨੇ ਪੀਜ਼ੇ ਵਾਲਾ ਬਾਕਸ ਖੋਲ੍ਹਿਆ। ਆਰਡਰ ਕੀਤੇ ਪੀਜ਼ੇ ਵਿੱਚ ਉਸ ਨੂੰ ਕੀੜਾ ਦਿਖਾਈ ਦਿੱਤਾ।
ਇਹ ਵੀ ਪੜ੍ਹੋ - ਤੁਸੀਂ ਵੀ ਹੋ Bubblegum ਦੇ ਸ਼ੌਕੀਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾ ਸਕਦੀ ਹੈ ਤੁਹਾਡੀ ਜਾਨ
ਜਦੋਂ ਉਸ ਨੇ ਪੀਜ਼ੇ ਨੂੰ ਹੋਰ ਚੰਗੀ ਤਰ੍ਹਾਂ ਦੇਖਿਆ ਤਾਂ ਸਲਾਈਸ ਵਿਚ ਇਕ ਹੋਰ ਜ਼ਿੰਦਾ ਕੀੜਾ ਦਿਖਾਈ ਦਿੱਤਾ, ਜੋ ਪੀਜ਼ੇ 'ਤੇ ਰੇਂਗ ਰਹੇ ਸਨ। ਪੀਜ਼ੇ 'ਚ ਕੀੜੇ ਦੇਖ ਕੇ ਮੇਰੇ ਮਨ 'ਚ ਡਰ ਪੈਦਾ ਹੋ ਗਿਆ। ਇਸ ਦੌਰਾਨ ਰੋਹਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀਜ਼ਾ ਖਾਣਾ ਛੱਡ ਦੇਣ ਅਤੇ ਘਰ ਦਾ ਖਾਣਾ ਜ਼ਿਆਦਾ ਖਾਣ। ਇਸ ਪੂਰੇ ਮਾਮਲੇ ਵਿੱਚ ਡੀ-ਲਾਈਟ ਕੌਫੀ ਐਂਡ ਰੈਸਟੋਰੈਂਟ ਦੇ ਸੰਚਾਲਕ ਰਾਜ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਇਹ ਉਹਨਾਂ ਨੂੰ ਫਸਾਉਣ ਦੀ ਸਾਜ਼ਿਸ਼ ਹੈ। ਪੀਜ਼ਾ ਵਿੱਚ ਕੀੜੇ ਪਾਏ ਜਾਣੇ ਸੰਭਵ ਨਹੀਂ ਹਨ। ਉਧਰ ਸਿਹਤ ਵਿਭਾਗ ਦੇ ਅਧਿਕਾਰੀ ਪੀਜ਼ਾ 'ਚ ਕੀੜੇ ਨਿਕਲਣ ਦੇ ਮੁੱਦੇ 'ਤੇ ਮੁਹਿੰਮ ਚਲਾ ਕੇ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਮਹੀਨਿਆਂ ’ਚ ਦੇਸ਼ ਭਰ ’ਚ ਹੋਣਗੇ 48 ਲੱਖ ਵਿਆਹ, 6 ਲੱਖ ਕਰੋੜ ਹੋਣਗੇ ਖਰਚ
NEXT STORY