ਰਾਉਰਕੇਲਾ (ਓਡੀਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਓਡੀਸ਼ਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਬੀਜੂ ਜਨਤਾ ਦਲ (ਬੀ.ਜੇ.ਡੀ.) ਵਿਚਾਲੇ 'ਗਠਜੋੜ' ਹੈ ਅਤੇ ਕਾਂਗਰਸ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਬੀ.ਜੇ.ਡੀ.-ਭਾਜਪਾ ਗਠਜੋੜ ਦਾ ਵਿਰੋਧ ਕਰ ਰਹੀ ਹੈ। ਰਾਹੁਲ ਨੇ ਇੱਥੇ ਓਡੀਸ਼ਾ ਦੇ ਇਸਪਾਤ ਸ਼ਹਿਰ ਦੇ ਰੂਪ 'ਚ ਪ੍ਰਸਿੱਧ ਰਾਉਰਕੇਲਾ 'ਚ ਆਪਣੀ 'ਭਾਰਤ ਜੋੜੋ ਨਿਆਂ ਯਾਤਰਾ' ਮੁੜ ਸ਼ੁਰੂ ਕੀਤੀ।
ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਓਡੀਸ਼ਾ ਵਿਚ ਨਵੀਨ ਪਟਨਾਇਕ ਅਤੇ ਨਰਿੰਦਰ ਮੋਦੀ ਦੀ ਸਾਂਝੀ ਸਰਕਾਰ ਹੈ। ਦੋਵਾਂ ਨੇ ਹੱਥ ਮਿਲਾਇਆ ਹੈ ਅਤੇ ਮਿਲ ਕੇ ਕੰਮ ਕਰਦੇ ਹਨ। ਮੈਨੂੰ ਸੰਸਦ 'ਚ ਪਤਾ ਲੱਗਾ ਕਿ ਬੀ.ਜੇ.ਡੀ. ਭਾਜਪਾ ਦਾ ਸਮਰਥਨ ਕਰਦੀ ਹੈ। ਬੀਜਦ ਦੇ ਲੋਕ ਵੀ ਭਾਜਪਾ ਦੇ ਇਸ਼ਾਰੇ 'ਤੇ ਸਾਨੂੰ ਤੰਗ ਕਰਦੇ ਹਨ। ਰਾਹੁਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹੀ ਓਡੀਸ਼ਾ ਦੇ ਲੋਕਾਂ ਲਈ ਬੀ.ਜੇ.ਡੀ.-ਭਾਜਪਾ ਗਠਜੋੜ ਦਾ ਵਿਰੋਧ ਕਰ ਰਹੀ ਹੈ। ਉਸਨੇ ਕਿਹਾ ਕਿ ਮੈਂ ਨਫ਼ਰਤ ਦੇ ਬਾਜ਼ਾਰ ਵਿਚ ਪਿਆਰ ਦੀ ਦੁਕਾਨ ਖੋਲ੍ਹਣ ਲਈ ਓਡੀਸ਼ਾ ਆਇਆ ਹਾਂ।
ਇਹ ਵੀ ਪੜ੍ਹੋ- Deepfake ਦਾ ਸ਼ਿਕਾਰ ਹੋਈ ਮਲਟੀਨੈਸ਼ਨਲ ਕੰਪਨੀ, ਲੱਗਾ 207 ਕਰੋੜ ਦਾ ਚੂਨਾ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ- ਵੰਦੇ ਭਾਰਤ ਐਕਸਪ੍ਰੈਸ ਟਰੇਨ ’ਚ ਯਾਤਰੀ ਦੇ ਖਾਣੇ ’ਚ ਮਿਲਿਆ ਮਰਿਆ ਹੋਇਆ ਕਾਕਰੋਚ
ਕਾਂਗਰਸ ਨੇਤਾ ਨੇ ਓਡੀਸ਼ਾ ਦੀ ਬੀ.ਜੇ.ਡੀ. ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬੇ ਦੇ 30 ਲੱਖ ਲੋਕ ਰੋਜ਼ੀ-ਰੋਟੀ ਦੀ ਭਾਲ 'ਚ ਦੂਜੇ ਸੂਬਿਆਂ 'ਚ ਚਲੇ ਗਏ ਹਨ ਕਿਉਂਕਿ ਸੂਬਾ ਸਰਕਾਰ ਉਨ੍ਹਾਂ ਲਈ ਕੰਮ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 30 ਲੱਖ ਲੋਕਾਂ ਦੇ ਆਪਣੀ ਰੋਜ਼ੀ-ਰੋਟੀ ਲਈ ਦੂਜੇ ਸੂਬਿਆਂ 'ਚ ਜਾਣ ਦੇ ਨਾਲ ਹੀ ਓਡੀਸ਼ਾ ਤੋਂ ਬਾਹਰੋਂ 30 ਕਰੋੜਪਤੀ ਸੂਬੇ ਦੀ ਦੌਲਤ ਲੁੱਟਣ ਲਈ ਇੱਥੇ ਆਏ ਹਨ।
ਰਾਹੁਲ ਨੇ ਕਿਹਾ ਕਿ ਓਡੀਸ਼ਾ ਵਿਚ ਆਦਿਵਾਸੀਆਂ ਦੀ ਵੱਡੀ ਆਬਾਦੀ ਹੈ ਪਰ ਸਰਕਾਰ ਸੂਬੇ ਵਿਚ ਦਲਿਤਾਂ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਛੇ-ਸੱਤ ਘੰਟੇ ਤੁਹਾਡੀ 'ਮਨ ਕੀ ਬਾਤ' ਸੁਣਨ ਆਇਆ ਹਾਂ ਅਤੇ ਸਿਰਫ਼ 15 ਮਿੰਟਾਂ ਲਈ ਹੀ ਆਪਣੇ ਵਿਚਾਰ ਪ੍ਰਗਟ ਕਰਾਂਗਾ। ਉਨ੍ਹਾਂ ਕਿਹਾ ਕਿ ਓਡੀਸ਼ਾ ਵਿਚ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ ਕਿਉਂਕਿ ਉਦਯੋਗ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ ਹਨ। ਇਸ ਤੋਂ ਪਹਿਲਾਂ, ਰਾਹੁਲ ਨੇ ਵੇਦਵਿਆਸ ਸ਼ਿਵ ਮੰਦਿਰ ਵਿਖੇ ਪ੍ਰਾਰਥਨਾ ਕਰਨ ਦੇ ਨਾਲ ਰਾਉਰਕੇਲਾ ਵਿਚ ਆਪਣੀ 'ਭਾਰਤ ਜੋੜੋ ਨਿਆਂ ਯਾਤਰਾ' ਦੀ ਮੁੜ ਸ਼ੁਰੂਆਤ ਕੀਤੀ ਅਤੇ ਉਦਿਤਨਗਰ ਤੋਂ ਪਨਪੋਸ਼ ਚੌਕ ਤੱਕ 3.4 ਕਿਲੋਮੀਟਰ ਲੰਮੀ ਪੈਦਲ ਯਾਤਰਾ ਸ਼ੁਰੂ ਕੀਤੀ।
ਇਹ ਵੀ ਪੜ੍ਹੋ- WhatsApp 'ਚ ਆ ਰਿਹਾ ਇਕ ਹੋਰ ਨਵਾਂ ਸਕਿਓਰਿਟੀ ਫੀਚਰ, ਡੈਸਕਟਾਪ ਵਰਜ਼ਨ ਨੂੰ ਵੀ ਕਰ ਸਕੋਗੇ ਲਾਕ
PM ਮੋਦੀ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਦਾ ਦੇਣਗੇ ਜਵਾਬ
NEXT STORY