ਜਲੰਧਰ (ਏਜੰਸੀ)- ਦੇਸ਼ ਵਿਚ ਪੁਲਸ ਕਰਮਚਾਰੀ ਦਾ ਮੁਲਾਂਕਣ ਕੀਤਾ ਗਿਆ ਹੈ। ਸਾਲ 2010 ਅਤੇ 2020 ਦਰਮਿਆਨ ਦੇਸ਼ ਦੇ ਕਰਮਚਾਰੀਆਂ ਵਿਚ 32 ਫੀਸਦੀ ਮੁਲਾਜ਼ਮ ਵਧੇ ਹਨ, ਜਿਸ ਵਿਚ ਔਰਤਾਂ ਦੀ ਹਿੱਸੇਦਾਰੀ ਸਿਰਫ 10.5 ਫੀਸਦੀ ਹੈ। ਜਦਕਿ ਦੇਸ਼ ਦੇ 41 ਫੀਸਦੀ ਪੁਲਸ ਥਾਣੇ ਅਜਿਹੇ ਹਨ, ਜਿਥੇ ਇਕ ਵੀ ਮਹਿਲਾ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਹੈ।
ਇਹ ਵੀ ਪੜ੍ਹੋ : ਅਮਰਨਾਥ ਗੁਫ਼ਾ ਨੇੜੇ ਤਬਾਹੀ ਬੱਦਲ ਫਟਣ ਕਾਰਨ ਨਹੀਂ ਹੋਈ, ਮੌਸਮ ਵਿਭਾਗ ਨੇ ਦੱਸੀ ਹਾਦਸੇ ਦੀ ਵਜ੍ਹਾ
5,396 ਥਾਣਿਆਂ ਵਿਚ ਇਕ ਵੀ ਸੀਸੀਟੀਵੀ ਕੈਮਰਾ ਨਹੀਂ
ਸੁਪਰੀਮ ਕੋਰਟ ਵਲੋਂ ਸਾਰੇ ਪੁਲਸ ਥਾਣਿਆਂ ਵਿਚ ਸੀਸੀਟੀਵੀ ਕੈਮਰੇ ਲਗਾਉਣਾ ਲਾਜ਼ਮੀ ਕਰਨ ਦੇ ਬਾਵਜੂਦ ਹਰ 3 ’ਚੋਂ ਇਕ ਪੁਲਸ ਥਾਣੇ ਵਿਚ ਇਕ ਵੀ ਕੈਮਰਾ ਨਹੀਂ ਲੱਗਾ ਹੈ। ਦਿ ਇੰਡੀਆ ਜਸਟਿਸ ਰਿਪੋਰਟ ਪੁਲਸ : ਇੰਪਰੂਵਮੈਂਟ, ਸ਼ਾਰਟਫਾਲ ਐਂਡ ਨੈਸ਼ਨਲ ਟ੍ਰੇਡਰਸ-ਐਨ ਏਨਾਲਿਸਿਸ ਆਫ ਡਾਟਾ ਆਨ ਪੁਲਸ ਆਰਗੇਨਾਈਜੇਸ਼ਨ 2021’ ਦੇ ਮੁਤਾਬਕ, ਦੇਸ਼ ਦੇ ਕੁੱਲ 17,233 ਪੁਲਸ ਥਾਣਿਆਂ ਵਿਚੋਂ 5,396 ਵਿਚ ਇਕ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਾ ਹੈ ਅਤੇ ਸਿਰਫ ਓਡੀਸ਼ਾ, ਤੇਲੰਗਾਨਾ ਅਤੇ ਪੁਡੁਚੇਰੀ ਵਿਚ ਹੀ ਉਨ੍ਹਾਂ ਦਾ ਸਾਰੇ ਪੁਲਸ ਥਾਣਿਆਂ ਵਿਚ ਘੱਟ ਤੋਂ ਘੱਟ ਇਕ ਕੈਮਰਾ ਲੱਗਾ ਹੈ। ਰਿਪੋਰਟ ਮੁਤਾਬਕ, ਰਾਜਸਥਾਨ ਦੇ 894 ਪੁਲਸ ਥਾਣਿਆਂ ਵਿਚ ਘੱਟ ਤੋਂ ਘੱਟ ਇਕ ਕੈਮਰਾ ਲੱਗਾ ਹੈ, ਜਦਕਿ ਮਣੀਪੁਰ, ਲੱਦਾਖ ਅਤੇ ਲਕਸ਼ਦੀਪ ਵਿਚ ਕਿਸੇ ਵੀ ਥਾਣੇ ਵਿਚ ਸੀਸੀਟੀਵੀ ਕੈਮਰਾ ਨਹੀਂ ਲੱਗਾ ਹੈ। ਰਿਪੋਰਟ ਮੁਤਾਬਕ ਦੇਸ਼ ਵਿਚ ਮਹਿਲਾ ਪੁਲਸ ਮੁਲਾਜ਼ਮਾਂ ਦੀ ਹਿੱਸੇਦਾਰੀ ਸਿਰਫ 10.5 ਫੀਸਦੀ ਹੈ, ਜਦਕਿ ਇਸਨੂੰ 33 ਫੀਸਦੀ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਰਾਸ਼ਟਰੀ ਪੱਧਰ ’ਤੇ, ਦੇਸ਼ ਵਿਚ ਮਹਿਲਾ ਮੁਲਾਜ਼ਮਾਂ ਦੀ ਹਿੱਸੇਦਾਰੀ 3.3 ਫੀਸਦੀ ਵਿਚ ਵਧਾ ਕੇ 10.5 ਫੀਸਦੀ ਕਰਨ ਵਿਚ 2006 ਤੋਂ 2020 ਤੱਕ 15 ਸਾਲ ਲੱਗ ਗਏ ਅਤੇ 2020 ਤੱਕ ਕੋਈ ਵੀ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਆਪਣੇ ਲਈ ਨਿਰਧਾਰਿਤ ਟੀਚੇ ਤੱਕ ਨਹੀਂ ਪਹੁੰਚ ਸਕਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਾਸ਼ਟਰਪਤੀ ਅਤੇ PM ਮੋਦੀ ਨੇ ਈਦ ਦੀ ਦਿੱਤੀ ਵਧਾਈ, ਬੋਲੇ- ‘ਈਦ ਮੁਬਾਰਕ’
NEXT STORY