ਨਵੀਂ ਦਿੱਲੀ- ਸਿੱਖਿਆ ਦੇ ਪੱਧਰ 'ਚ ਸੁਧਾਰ ਕਰਨ ਲਈ ਸਰਕਾਰ ਵਲੋਂ ਕਈ ਬਦਲਾਅ ਕੀਤੇ ਜਾ ਰਹੇ ਹਨ, ਤਾਂ ਜੋ ਵਿਦਿਆਰਥੀ ਦੀ ਪੜ੍ਹਾਈ ਨੂੰ ਹੋਰ ਸੌਖਾਲਾ ਕੀਤਾ ਜਾ ਸਕੇ। ਇਸੇ ਕੜੀ ਤਹਿਤ ਅਗਲੇ ਸਿੱਖਿਅਕ ਸੈਸ਼ਨ ਯਾਨੀ ਕਿ 2024-25 ਤੋਂ ਜਮਾਤ 3 ਤੋਂ ਲੈ ਕੇ 12ਵੀਂ ਤੱਕ ਦੇ ਪਾਠਕ੍ਰਮ ਸਮੱਗਰੀ 'ਚ ਅਹਿਮ ਬਦਲਾਅ ਲਾਗੂ ਹੋਵੇਗਾ। 6 ਜਮਾਤਾਂ ਦੀਆਂ ਕਿਤਾਬਾਂ 23 ਭਾਸ਼ਾ ਵਿਚ ਮਿਲਣਗੀਆਂ। ਇਨ੍ਹਾਂ ਵਿਚ ਜਮਾਤ-3,4,5,6,9,11 ਸ਼ਾਮਲ ਹਨ। ਇਹ ਕਿਤਾਬਾਂ ਹੁਨਰ ਵਿਕਾਸ ਮੰਤਰਾਲਾ ਦੀ ਮਦਦ ਨਾਲ ਤਿਆਰ ਹੋ ਰਹੀਆਂ ਹਨ।
ਇਸ ਵਾਰ ਹਰ ਜਮਾਤ ਲਈ ਪਾਠਕ੍ਰਮ ਸਮੱਗਰੀ ਦਾ ਇਕ ਪੈਕੇਜ ਬਣ ਰਿਹਾ ਹੈ, ਜਿਸ 'ਚ ਕਿਤਾਬਾਂ ਦੇ ਨਾਲ ਆਡੀਓ-ਵੀਡੀਓ ਮਟੈਰੀਅਲ, ਐਨੀਮੇਸ਼ਨ ਅਤੇ ਗ੍ਰਾਫ਼ਿਕਸ ਵੀ ਸ਼ਾਮਲ ਹੋਣਗੇ। ਇਨ੍ਹਾਂ ਦਿਨੀਂ ਸਾਰੀਆਂ ਜਮਾਤਾਂ ਦੇ ਸਾਰੇ ਵਿਸ਼ਿਆਂ ਦੇ ਸਿਲੇਬਸ ਤਿਆਰ ਕਰਨ ਲਈ ਦੇਸ਼ ਭਰ ਤੋਂ ਚੁਣੇ ਗਏ ਅਧਿਆਪਕ ਅਤੇ ਮਾਹਰਾਂ ਦੀ ਕਾਰਜਸ਼ਾਲਾ ਹੋ ਰਹੀ ਹੈ।ਅਜਿਹਾ ਪਹਿਲੀ ਵਾਰ ਹੋਵੇਗਾ ਕਿ ਹੋਰ ਸਾਰੀਆਂ ਕਿਤਾਬਾਂ ਅੰਗਰੇਜ਼ੀ ਤੋਂ ਇਲਾਵਾ 8ਵੀਂ ਅਨੁਸੂਚੀ ਵਿਚ ਸ਼ਾਮਲ 22 ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਣਗੀਆਂ। ਇਸ ਵਾਰ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਪ੍ਰੋਫੈਸਰ ਜਗਬੀਰ ਸਿੰਘ ਦੀ ਪ੍ਰਧਾਨਗੀ ਵਿਚ ਸਿਲੇਬਸ 'ਤੇ ਕਿਤਾਬਾਂ ਬਣਾਉਣ ਦੇ ਕੰਮਕਾਜ 'ਤੇ ਨਜ਼ਰ ਰੱਖਣ ਲਈ 13 ਮੈਂਬਰੀ ਕਮੇਟੀ ਬਣਾਈ ਗਈ ਹੈ।
ਦੁਨੀਆ 'ਚ 83 ਕਰੋੜ ਲੋਕ ਸੌਂ ਰਹੇ ਭੁੱਖੇ ਢਿੱਡ, 10 ਕਰੋੜ ਹੈਕਟੇਅਰ ਜ਼ਮੀਨ 'ਤੇ ਨਹੀਂ ਹੁੰਦੀ ਖੇਤੀ
NEXT STORY