ਨਵੀਂ ਦਿੱਲੀ- ਗਲੋਬਲ ਪੱਧਰ 'ਤੇ ਕੀਤੇ ਗਏ ਖੇਤਾਂ ਨੂੰ ਲੈ ਕੇ ਕੀਤੇ ਗਏ ਅਧਿਐਨ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਸ਼ੋਧਕਰਤਾਵਾਂ ਨੇ ਦੱਸਿਆ ਕਿ ਪੂਰੀ ਦੁਨੀਆ 'ਚ 1992 ਤੋਂ 2020 ਵਿਚਾਲੇ ਕੁੱਲ 10 ਕਰੋੜ ਹੈਕਟੇਅਰ ਜ਼ਮੀਨ ਨੂੰ ਬਿਨਾਂ ਖੇਤੀ ਦੇ ਹੀ ਛੱਡ ਦਿੱਤਾ ਗਿਆ ਹੈ, ਜੋ ਆਕਾਰ ਵਿਚ 1992 ਦੀ ਖੇਤੀ ਯੋਗ ਜ਼ਮੀਨ ਦੀ 7 ਫ਼ੀਸਦੀ ਹੈ। ਜੇਕਰ ਇਸ ਜ਼ਮੀਨ 'ਤੇ ਖੇਤੀ ਕੀਤੀ ਜਾਂਦੀ ਹੈ ਤਾਂ ਕਰੋੜਾਂ ਲੋਕਾਂ ਨੂੰ ਭੁੱਖੇ ਢਿੱਡ ਨਾ ਸੌਂਣਾ ਪਵੇ। ਇਹ ਸ਼ੋਧ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਸਹਿਯੋਗ ਨਾਲ ਕਈ ਦੇਸ਼ਾਂ ਦੇ ਸ਼ੋਧਕਰਤਾਵਾਂ ਨੇ ਕੀਤਾ ਹੈ।
ਇਹ ਵੀ ਪੜ੍ਹੋ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ
ਇਸ ਸ਼ੋਧ ਦੇ ਨਤੀਜੇ ਵੱਕਾਰੀ ਮੈਗਜ਼ੀਨ ਨੇਚਰ ਕਮਿਊਨੀਕੇਸ਼ਨ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸ਼ੋਧ ਮੁਤਾਬਕ ਕਈ ਵਾਰ ਮਿੱਟੀ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਅਜਿਹੀ ਜ਼ਮੀਨ ਨੂੰ ਮੁੜ ਉਪਜਾਊ ਬਣਾਉਣ ਲਈ ਇਸ ਨੂੰ ਖਾਲੀ ਹੀ ਛੱਡ ਦਿੱਤਾ ਜਾਂਦਾ ਹੈ ਪਰ ਇੱਥੇ ਸਥਿਤੀ ਵੱਖਰੀ ਹੈ। ਹਰ ਸਾਲ ਦੁਨੀਆ ਭਰ ਵਿਚ 36 ਲੱਖ ਹੈਕਟੇਅਰ ਜ਼ਮੀਨ ਖਾਲੀ ਛੱਡ ਦਿੱਤੀ ਜਾਂਦੀ ਹੈ। ਜੇਕਰ ਇਸ 'ਤੇ ਖੇਤੀ ਨਾ ਕੀਤੀ ਜਾਵੇ ਤਾਂ ਇਸ ਦੀ ਗੁਣਵੱਤਾ ਘਟਣ ਲੱਗਦੀ ਹੈ।
ਅੰਕੜਿਆਂ ਮੁਤਾਬਕ 2021 'ਚ ਪੂਰੀ ਦੁਨੀਆ 'ਚ ਲਗਭਗ 82.8 ਕਰੋੜ ਲੋਕਾਂ ਲਈ ਉੱਚਿਤ ਭੋਜਨ ਦੀ ਵਿਵਸਥਾ ਨਹੀਂ ਹੈ। ਇਨ੍ਹਾਂ ਦਾ ਢਿੱਡ ਭਰਨ ਲਈ ਅਗਲੇ 30 ਸਾਲਾਂ ਵਿਚ 22.6 ਮਿਲੀਅਨ ਹੈਕਟੇਅਰ ਜ਼ਮੀਨ ਦੀ ਲੋੜ ਹੈ। ਅਜਿਹੀ ਸਥਿਤੀ ਵਿਚ ਵਾਤਾਵਰਣ ਅਤੇ ਜੈਵ ਵਿਭਿੰਨਤਾ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਦੇ ਨਾਲ ਹੀ ਖੇਤੀ ਖੇਤਰ ਵਿਚ ਵੱਧਦੀ ਹੋਇਆ ਉਤਸਰਜਨ ਵੀ ਵੱਡੀ ਸਮੱਸਿਆ ਪੈਦਾ ਕਰ ਰਹੀ ਹੈ। ਖੇਤੀ ਵਿਚ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਕਾਰਨ ਧਰਤੀ ਦਾ ਵਾਤਾਵਰਣ ਖ਼ਤਰੇ ਵਿਚ ਹੈ। ਇਨ੍ਹਾਂ ਸਥਿਤੀਆਂ ਦਾ ਅਧਿਐਨ ਕਰਨ ਤੋਂ ਬਾਅਦ ਖੋਜਕਰਤਾਵਾਂ ਨੇ ਵੇਖਿਆ ਕਿ ਜੇਕਰ ਇਸ 36 ਲੱਖ ਹੈਕਟੇਅਰ ਜ਼ਮੀਨ ਨੂੰ ਖੇਤੀ ਯੋਗ ਬਣਾਇਆ ਜਾਵੇ, ਤਾਂ ਇਹ ਜਲਵਾਯੂ ਤਬਦੀਲੀ ਅਤੇ ਭੋਜਨ ਦੀ ਕਮੀ ਦੇ ਦੋਹਰੇ ਵਿਸ਼ਵ ਸੰਕਟ ਨਾਲ ਨਜਿੱਠਣ ਵਿਚ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ- ਬਿਸਤਰੇ ਹੇਠਾਂ ਰੱਖੇ ਸਨ 42 ਕਰੋੜ ਰੁਪਏ, ਛਾਪਾ ਮਾਰਨ ਗਏ ਇਨਕਮ ਟੈਕਸ ਅਧਿਕਾਰੀ ਵੀ ਰਹਿ ਗਏ ਹੈਰਾਨ
ਵਿਗਿਆਨੀਆਂ ਅਨੁਸਾਰ ਵਾਹੀਯੋਗ ਜ਼ਮੀਨ 'ਤੇ ਖੇਤੀ ਨਾ ਕਰਨ ਦੇ ਕਈ ਕਾਰਨ ਹਨ। ਜ਼ਮੀਨ ਦੀ ਗੁਣਵੱਤਾ ਵਿਚ ਨਿਘਾਰ, ਸਮਾਜਿਕ ਤਬਦੀਲੀ, ਆਫ਼ਤਾਂ, ਸੰਘਰਸ਼ ਅਤੇ ਸ਼ਹਿਰੀਕਰਨ ਵਰਗੇ ਕਾਰਕ ਇਸ ਲਈ ਜ਼ਿੰਮੇਵਾਰ ਹਨ। ਹਾਲਾਂਕਿ ਖੋਜ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਛੱਡੀ ਗਈ ਫਸਲੀ ਜ਼ਮੀਨ 'ਚੋਂ, 6.1 ਹੈਕਟੇਅਰ ਨੂੰ ਖੇਤੀ ਲਈ ਮੁੜ ਵਰਤਿਆ ਜਾ ਸਕਦਾ ਹੈ, ਜੋ ਹਰ ਸਾਲ 47.6 ਕਰੋੜ ਲੋਕਾਂ ਦਾ ਢਿੱਡ ਭਰ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਰਤ ਸ਼ਕਤੀ 'ਚ ਔਰਤਾਂ ਦੀ ਹਿੱਸੇਦਾਰੀ ਵੱਧ ਕੇ ਹੋਈ 37 ਫ਼ੀਸਦੀ
NEXT STORY