ਨਵੀਂ ਦਿੱਲੀ— ਕਿਸੇ ਏਅਰਲਾਈਨ ਦਾ ਕਿਰਾਇਆ ਘੱਟ ਹੋਣਾ ਇਹ ਨਹੀਂ ਦੱਸਦਾ ਕਿ ਉਸ ਦੀ ਸਰਵਿਸ ਘਟੀਆ ਹੋਵੇਗੀ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੀਆਂ ਸਭ ਤੋਂ ਸਸਤੀਆਂ ਏਅਰਲਾਈਨਸ ਬਾਰੇ, ਜਿਨ੍ਹਾਂ ਦਾ ਕਿਰਾਇਆ ਜਾਣ ਸਾਰੇ ਹੈਰਾਨ ਰਹਿ ਜਾਂਦੇ ਹਨ। ਇਹ ਏਅਰਲਾਈਨਸ ਬਹੁਤ ਘੱਟ ਕਿਰਾਏ 'ਚ ਆਪਣੇ ਯਾਤਰੀਆਂ ਨੂੰ ਸਫਰ ਕਰਵਾਉਂਦੀਆਂ ਹਨ।
Malaysia Firefly
ਸਾਲ 2017 ਦੀ ਸਭ ਤੋਂ ਸਸਤੀ ਏਅਰ ਲਾਈਨ ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਇਸ ਮਲੇਸ਼ੀਆਈ ਏਅਰਲਾਈਨ ਦਾ ਕਿਰਾਇਆ ਸਿਰਫ ਔਸਤਨ ਸਿਰਫ 45 ਡਾਲਰ ਹੈ। ਇਸ ਦਾ ਨਾਕਾਰਾਤਮਕ ਪੱਖ ਸਿਰਫ ਇਹ ਹੀ ਹੈ ਕਿ ਇਸ ਦੀ ਸਰਵਿਸ ਕੁਝ ਹੀ ਇਲਾਕਿਆਂ 'ਚ ਉਪਲੱਬਧ ਹੈ।
Viva Aerobus
ਇਹ ਸਾਲ 2017 ਦੀ ਦੂਜੀ ਸਭ ਤੋਂ ਸਸਤੀ ਏਅਰਲਾਈਨ ਹੈ। ਜਿਸ ਦਾ ਮੁੱਖ ਦਫਤਰ ਮੈਕਸੀਕੋ ਦੇ ਮਾਂਟਰੀਅਲ 'ਚ ਹੈ। ਇਸ ਦਾ ਕਿਰਾਇਆ ਔਸਤਨ 65 ਡਾਲਰ ਦੇ ਨੇੜੇ ਹੈ, ਜਿਸ 'ਚ ਕਈ ਇੰਟਰਨੈਸ਼ਨਲ ਫਲਾਈਟਜ਼ ਵੀ ਸ਼ਾਮਲ ਹਨ।
AirAsia
ਸਿਰਫ 71 ਡਾਲਰ 'ਚ ਯਾਤਰਾ ਕਰਵਾਉਣ ਵਾਲੀ ਇਸ ਏਅਰਲਾਈਨ ਦਾ ਮੁੱਖ ਦਫਤਰ ਮਲੇਸ਼ੀਆ 'ਚ ਹੈ। ਇਹ ਦੁਨੀਆ ਦੇ ਕਈ ਦੇਸ਼ਾਂ 'ਚ ਆਪਣੀ ਸੇਵਾ ਮੁਹੱਈਆ ਕਰਵਾਉਂਦੀ ਹੈ। ਇਸ ਲਈ ਜੇਕਰ ਤੁਸੀਂ ਵਿਦੇਸ਼ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ ਇਸ ਏਅਰਲਾਈਨ ਦੀ ਕਿਰਾਇਆ ਜ਼ਰੂਰ ਜਾਂਚ ਲਵੋ।
FastJet
ਅਫਰੀਕਾ 'ਚ ਆਪਣੀਆਂ ਸੇਵਾਵਾਂ ਦੇਣ ਵਾਲੀ ਇਸ ਏਅਰ ਲਾਈਨ ਨੂੰ ਬਹੁਤ ਘੱਟ ਰੇਟ 'ਤੇ ਸੇਵਾਵਾਂ ਦੇਣ ਲਈ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਦਾ ਟ੍ਰਿਪ ਚਾਰਜ ਸਿਰਫ 76 ਡਾਲਰ ਹੈ।
SpiceJet
ਭਾਰਤ ਦੀ ਇਸ ਏਅਰਲਾਈਨ ਨੂੰ ਵੀ ਇਸ ਸੂਚੀ 'ਚ ਥਾਂ ਮਿਲੀ ਹੈ। ਇਹ ਏਅਰਲਾਈਨ ਵੀ ਆਪਣੇ ਯਾਤਰੀਆਂ ਨੂੰ ਅਕਸਰ ਘੱਟ ਖਰਚੇ 'ਤੇ ਯਾਤਰਾ ਦਾ ਆਫਰ ਦਿੰਦੀ ਹੈ। ਇਸ ਏਅਰਲਾਈਨ ਨੇ 2007 'ਚ ਇਕ ਸਰਵੇ 'ਚ ਦੱਖਣੀ ਏਸ਼ੀਆ ਦੀ ਸਭ ਤੋਂ ਸਸਤੀ ਏਰਲਾਈਨ ਦਾ ਪੁਰਸਕਾਰ ਵੀ ਹਾਸਲ ਕੀਤਾ ਸੀ।
Tigerair
ਇਸ ਘੱਟ ਰੇਟ ਦੀ ਏਅਰਲਾਈਨ ਦਾ ਦਫਤਰ ਸਿੰਗਾਪੁਰ 'ਚ ਹੈ, ਜੋ ਕਿ ਆਪਣੇ ਯਾਤਰੀਆਂ ਨੂੰ ਬਹੁਤ ਘੱਟ ਰੇਟ 'ਚ ਹਵਾਈ ਸਫਰ ਦਾ ਆਫਰ ਦਿੰਦੀ ਹੈ। ਇਸ ਏਅਰਲਾਈਨ ਨੂੰ 2006 ਤੇ 2010 'ਚ ਦੋ ਵਾਰ ਲੋਅ ਕਾਸਟ ਏਅਰਲਾਈਨ ਆਫ ਦਾ ਏਅਰ ਦਾ ਪੁਰਸਕਾਰ ਵੀ ਮਿਲ ਚੁੱਕਿਆ ਹੈ। ਇਸ ਦਾ ਰੈਗੂਲਰ ਚਾਰਜ ਜ਼ਿਆਦਾ ਤੋਂ ਜ਼ਿਆਦਾ 90 ਡਾਲਰ ਤੱਕ ਹੀ ਹੈ।
Onur Air
ਇਸ ਏਅਰਲਾਈਨ ਦਾ ਮੁੱਖ ਦਫਤਰ ਤੁਰਕੀ ਇਸਤਾਨਬੁੱਲ 'ਚ ਹੈ। ਇਹ ਏਅਰ ਲਾਈਨ ਆਪਣੇ ਯਾਤਰੀਆਂ ਨੂੰ ਬੇਹੱਦ ਘੱਟ ਪ੍ਰਾਈਜ਼ 'ਤੇ ਯਾਤਰਾ ਕਰਵਾਉਣ ਦਾ ਆਫਰ ਦਿੰਦੀ ਹੈ। ਇਸ ਏਅਰਲਾਈਨ ਦਾ ਵਧ ਤੋਂ ਵਧ ਕਿਰਾਇਆ 80 ਡਾਲਰ ਹੈ।
Pegasus Airlines
ਤੁਰਕੀ ਦੀ ਇਸ ਏਅਰਲਾਈਨ ਦਾ ਮੁੱਖ ਦਫਤਰ ਇਸਤਾਨਬੁੱਲ 'ਚ ਹੈ। ਇਹ ਏਅਰਲਾਈਨ ਘੱਟ ਖਰਚੇ 'ਚ ਵਧੀਆ ਸਰਵਿਸ ਲਈ ਜਾਣੀ ਜਾਂਦੀ ਹੈ, ਜਿਸ ਨੂੰ ਕਈ ਪੁਰਸਕਾਰਾਂ ਨਾਲ ਨਵਾਜਿਆਂ ਜਾ ਚੁੱਕਿਆ ਹੈ। ਇਸ ਦਾ ਵਧ ਤੋਂ ਵਧ ਕਿਰਾਇਆ 90 ਡਾਲਰ ਤੱਕ ਹੀ ਹੈ।
Ryanair
ਇਸ ਆਇਰਿਸ਼ ਏਅਰਲਾਈਨ ਰਾਇਨਏਅਰ ਦਾ ਦਫਤਰ ਡਬਲਿਨ 'ਚ ਹੈ। ਇਸ ਏਅਰਲਾਈਨ ਨੂੰ 1984 ਤੋਂ 2017 ਤੱਕ ਸਭ ਤੋਂ ਸਸਤੀ ਸੇਵਾ ਦੇਣ ਦਾ ਪੁਰਸਕਾਰ ਵੀ ਮਿਲਿਆ ਹੈ। ਇਸ ਏਅਰ ਲਾਈਨ ਰਾਹੀਂ 96 ਡਾਲਰ ਦੇ ਖਰਚੇ 'ਚ 190 ਡੈਸਟੀਨੇਸ਼ਨ ਦੀ ਯਾਤਰਾ ਕੀਤੀ ਜਾ ਸਕਦੀ ਹੈ।
ਦੂਤ ਬਣ ਟਰੈਫਿਕ ਪੁਲਸ ਵਾਲਿਆਂ ਨੇ ਬਚਾਈ ਵਿਅਕਤੀ ਦੀ ਜਾਨ (video)
NEXT STORY