ਨਵੀਂ ਦਿੱਲੀ : ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਰਕਾਰ ਵਲੋਂ ਇਕ ਵੱਡਾ ਕਦਮ ਚੁੱਕਿਆ ਹੈ। ਅੱਜ ਤੋਂ BS4 ਵਪਾਰਕ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਹ ਹੁਕਮ ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੇ ਨਿਰਦੇਸ਼ਾਂ 'ਤੇ ਜਾਰੀ ਕੀਤਾ ਗਿਆ ਸੀ ਅਤੇ ਅੱਜ ਤੋਂ ਲਾਗੂ ਹੋ ਗਿਆ ਹੈ। ਇਹ ਪਾਬੰਦੀ ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਕਾਰਨ ਲਗਾਈ ਗਈ ਹੈ। 1 ਨਵੰਬਰ, 2025 ਤੋਂ BS4 ਅਤੇ BS5 ਡੀਜ਼ਲ ਕਮਰਸ਼ੀਅਲ ਗੱਡੀਆਂ ਨੂੰ ਹੁਣ ਦਿੱਲੀ ਦੀਆਂ ਸਰਹੱਦਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡਾ ਵਾਹਨ BS6 ਨਹੀਂ ਹੈ, ਤਾਂ ਦਿੱਲੀ ਵਿੱਚ ਦਾਖਲ ਹੋਣ ਜਾਂ ਚਲਾਉਣ 'ਤੇ ਸਖ਼ਤ ਪਾਬੰਦੀ ਹੋਵੇਗੀ।
ਕਿਹੜੇ ਵਾਹਨਾਂ ਨੂੰ ਐਂਟਰੀ ਨਹੀਂ ਹੋਵੇਗੀ?
ਇਸ ਆਦੇਸ਼ ਦੇ ਤਹਿਤ ਦਿੱਲੀ ਤੋਂ ਬਾਹਰ ਰਜਿਸਟਰਡ ਸਾਰੇ ਵਪਾਰਕ ਵਾਹਨ, ਜਿਨ੍ਹਾਂ ਵਿੱਚ BS-VI ਇੰਜਣ ਨਹੀਂ ਹਨ, ਹੁਣ ਰਾਜਧਾਨੀ ਵਿੱਚ ਐਂਟਰ ਨਹੀਂ ਹੋ ਸਕਣਗੇ। ਇਸ ਵਿੱਚ ਟਰੱਕ, ਲਾਈਟ, ਮੀਡੀਅਮ ਅਤੇ ਭਾਰੀ ਮਾਲ ਵਾਹਨ ਸ਼ਾਮਲ ਹਨ। ਇਹਨਾਂ ਵਾਹਨਾਂ ਨੂੰ ਸਿਰਫ਼ ਤਾਂ ਹੀ ਛੋਟ ਦਿੱਤੀ ਗਈ ਹੈ, ਜੇਕਰ ਉਹ CNG, LNG, ਜਾਂ ਇਲੈਕਟ੍ਰਿਕ ਫਿਊਲ 'ਤੇ ਚੱਲਦੇ ਹਨ। ਇਹ ਪਾਬੰਦੀ ਦਿੱਲੀ ਵਿੱਚ ਰਜਿਸਟਰਡ ਵਪਾਰਕ ਵਾਹਨਾਂ 'ਤੇ ਲਾਗੂ ਨਹੀਂ ਹੋਵੇਗੀ। ਹਾਲਾਂਕਿ, ਪ੍ਰਦੂਸ਼ਣ ਸਥਿਤੀ ਦੇ ਆਧਾਰ 'ਤੇ ਭਵਿੱਖ ਵਿੱਚ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਕਿਹੜੀਆਂ ਗੱਡੀਆਂ ਨੂੰ ਐਂਟਰੀ ਦੀ ਹੋਵੇਗੀ ਆਗਿਆ?
BS-VI ਡੀਜ਼ਲ ਵਾਹਨਾਂ ਨੂੰ ਦਾਖਲੇ ਦੀ ਆਗਿਆ ਹੋਵੇਗੀ। CNG, LNG ਅਤੇ ਇਲੈਕਟ੍ਰਿਕ ਵਾਹਨਾਂ ਨੂੰ ਵੀ ਛੋਟ ਦਿੱਤੀ ਗਈ ਹੈ। BS-IV ਅਨੁਕੂਲ ਵਾਹਨਾਂ ਨੂੰ 31 ਅਕਤੂਬਰ 2026 ਤੱਕ ਅਸਥਾਈ ਛੋਟ ਦਿੱਤੀ ਗਈ ਹੈ, ਤਾਂ ਜੋ ਵਾਹਨ ਮਾਲਕ ਆਪਣੇ ਫਲੀਟਾਂ ਨੂੰ ਅਪਗ੍ਰੇਡ ਕਰ ਸਕਣ। 1 ਨਵੰਬਰ, 2025 ਤੋਂ BS4 ਅਤੇ BS5 ਡੀਜ਼ਲ ਕਮਰਸ਼ੀਅਲ ਗੱਡੀਆਂ ਨੂੰ ਹੁਣ ਦਿੱਲੀ ਦੀਆਂ ਸਰਹੱਦਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡਾ ਵਾਹਨ BS6 ਨਹੀਂ ਹੈ, ਤਾਂ ਦਿੱਲੀ ਵਿੱਚ ਦਾਖਲ ਹੋਣ ਜਾਂ ਚਲਾਉਣ 'ਤੇ ਸਖ਼ਤ ਪਾਬੰਦੀ ਹੋਵੇਗੀ।
ਅੱਜ ਤੋਂ ਬਦਲ ਜਾਣਗੇ ਆਧਾਰ ਕਾਰਡ ਤੇ ਬੈਂਕਿੰਗ ਨਾਲ ਜੁੜੇ ਇਹ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਅਸਰ!
NEXT STORY