ਮੁੰਬਈ - ਮਹਾਰਾਸ਼ਟਰ ਵਿੱਚ ਇਕ ਪਾਸੇ ਜਿੱਥੇ ਕੋਰੋਨਾ ਦੀ ਦੂਜੀ ਲਹਿਰ ਕਾਰਨ ਮਰੀਜ਼ ਆਕਸੀਜਨ ਦੀ ਕਮੀ ਨਾਲ ਲਗਾਤਾਰ ਦਮ ਤੋੜ ਰਹੇ ਹਨ, ਉਥੇ ਹੀ ਦੂਜੇ ਪਾਸੇ ਮੁੰਬਈ ਦੇ ਮਲਾਡ ਵਿੱਚ ਰਹਿਣ ਵਾਲੇ ਸ਼ਹਨਵਾਜ ਸ਼ੇਖ ਲੋਕਾਂ ਲਈ ਮਸੀਹਾ ਬਣ ਗਏ ਹਨ। ਆਕਸੀਜਨ ਮੈਨ ਦੇ ਤੌਰ 'ਤੇ ਮਸ਼ਹੂਰ ਹੋ ਚੁੱਕੇ ਸ਼ੇਖ ਇੱਕ ਫੋਨ ਕਾਲ 'ਤੇ ਮਰੀਜ਼ਾਂ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਲੋਕਾਂ ਨੂੰ ਮੁਸ਼ਕਲ ਨਾ ਹੋਵੇ ਇਸ ਲਈ ਉਨ੍ਹਾਂ ਨੇ ਇੱਕ ਵਾਰ ਰੂਮ ਵੀ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ- ਪਟਨਾ AIIMS 'ਚ ਕੋਰੋਨਾ ਧਮਾਕਾ, 384 ਡਾਕਟਰ ਅਤੇ ਨਰਸਿੰਗ ਸਟਾਫ ਆਏ ਪਾਜ਼ੇਟਿਵ
ਸ਼ਾਹਨਵਾਜ ਨੇ ਲੋਕਾਂ ਦੀ ਮਦਦ ਲਈ ਕੁੱਝ ਦਿਨਾਂ ਪਹਿਲਾਂ ਆਪਣੀ 22 ਲੱਖ ਰੁਪਏ ਦੀ SUV ਨੂੰ ਵੀ ਵੇਚ ਦਿੱਤੀ। ਆਪਣੀ ਫੋਰਡ ਐਂਡੇਵਰ ਦੀ ਵਿਕਰੀ ਤੋਂ ਬਾਅਦ ਮਿਲੇ ਪੈਸਿਆਂ ਨਾਲ ਸ਼ਾਹਨਵਾਜ ਨੇ 160 ਆਕਸੀਜਨ ਸਿਲੈਂਡਰ ਖਰੀਦ ਕੇ ਜ਼ਰੂਰਤਮੰਦਾਂ ਤੱਕ ਪਹੁੰਚਾਇਆ। ਸ਼ਾਹਨਵਾਜ ਨੇ ਦੱਸਿਆ ਕਿ ਪਿਛਲੇ ਸਾਲ ਲੋਕਾਂ ਦੀ ਮਦਦ ਦੌਰਾਨ ਸਾਡੇ ਕੋਲ ਪੈਸੇ ਖ਼ਤਮ ਹੋ ਗਏ, ਜਿਸ ਤੋਂ ਬਾਅਦ ਮੈਂ ਆਪਣੀ ਕਾਰ ਨੂੰ ਵੇਚਣ ਦਾ ਫ਼ੈਸਲਾ ਲਿਆ।
ਇੰਝ ਮਿਲੀ ਲੋਕਾਂ ਦੀ ਮਦਦ ਦੀ ਪ੍ਰੇਰਨਾ
ਸ਼ਹਨਵਾਜ ਨੇ ਦੱਸਿਆ ਕਿ ਇਨਫੈਕਸ਼ਨ ਦੀ ਸ਼ੁਰੂਆਤ ਯਾਨੀ ਪਿਛਲੇ ਸਾਲ ਉਨ੍ਹਾਂ ਦੇ ਇੱਕ ਦੋਸਤ ਦੀ ਪਤਨੀ ਨੇ ਆਕਸੀਜਨ ਦੀ ਕਮੀ ਕਾਰਨ ਇੱਕ ਆਟੋ ਰਿਕਸ਼ਾ ਵਿੱਚ ਦਮ ਤੋਡ਼ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਹੁਣ ਮੁੰਬਈ ਵਿੱਚ ਮਰੀਜ਼ਾਂ ਲਈ ਆਕਸੀਜਨ ਸਪਲਾਈ ਦਾ ਕੰਮ ਕਰਣਗੇ। ਲੋਕਾਂ ਤੱਕ ਸਮੇਂ 'ਤੇ ਮਦਦ ਪਹੁੰਚਾਣ ਲਈ ਸ਼ਹਨਵਾਜ਼ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਅਤੇ ਇੱਕ ਵਾਰ ਰੂਪ ਤਿਆਰ ਕੀਤਾ।
ਇਹ ਵੀ ਪੜ੍ਹੋ-ਨਬਾਲਿਗ ਕੁੜੀ ਦਾ ਯੋਨ ਸ਼ੋਸ਼ਣ ਕਰਦਾ ਸੀ ਬਾਸਕੇਟਬਾਲ ਕੋਚ, ਗ੍ਰਿਫਤਾਰ
ਜਨਵਰੀ ਵਿੱਚ ਜਿੱਥੇ ਆਕਸੀਜਨ ਲਈ 50 ਫੋਨ ਕਾਲ ਆਉਂਦੇ ਸਨ, ਉਥੇ ਹੀ ਅੱਜ ਕੱਲ 500 ਤੋਂ 600 ਕਾਲ ਹਰ ਦਿਨ ਆ ਰਹੇ ਹਨ। ਆਲਮ ਇਹ ਹੈ ਕਿ ਹੁਣ ਅਸੀਂ ਸਿਰਫ 10 ਤੋਂ 20 ਫ਼ੀਸਦੀ ਲੋਕਾਂ ਤੱਕ ਹੀ ਮਦਦ ਪਹੁੰਚਾ ਪਾ ਰਹੇ ਹਾਂ।
ਇੰਝ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਹਨ ਸਿਲੈਂਡਰ
ਸ਼ਹਨਵਾਜ ਨੇ ਦੱਸਿਆ ਕਿ ਉਨ੍ਹਾਂ ਕੋਲ ਫਿਲਹਾਲ 200 ਆਕਸੀਜਨ ਦੇ ਡਿਊਰਾ ਸਿਲੈਂਡਰ ਹਨ। ਜਿਨ੍ਹਾਂ ਵਿਚੋਂ 40 ਕਿਰਾਏ ਦੇ ਹਨ। ਟੀਮ ਦੇ ਲੋਕ ਮਰੀਜ਼ਾਂ ਨੂੰ ਉਸ ਦੇ ਇਸਤੇਮਾਲ ਦਾ ਤਰੀਕਾ ਸਮਝਾਉਂਦੇ ਹਨ। ਇਸਤੇਮਾਲ ਤੋਂ ਬਾਅਦ ਜ਼ਿਆਦਾਤਰ ਮਰੀਜ਼ਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਵਾਰ ਰੂਮ ਤੱਕ ਖਾਲੀ ਸਿਲੈਂਡਰ ਪਹੁੰਚਾ ਦਿੰਦੇ ਹਨ। ਸ਼ਹਨਵਾਜ ਮੁਤਾਬਕ, ਉਹ ਪਿਛਲੇ ਸਾਲ ਤੋਂ ਹੁਣ ਤੱਕ ਉਹ 4000 ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰ ਚੁੱਕੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਰਾਂਸ ਜਾਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ
NEXT STORY