ਨੈਸ਼ਨਲ ਡੈਸਕ - ਬੈਂਗਲੁਰੂ ਦੇ ਮਸ਼ਹੂਰ ਡੌਗ ਬ੍ਰੀਡਰ ਐੱਸ ਸਤੀਸ਼ ਕੋਲ ਇੱਕ ਅਜਿਹਾ ਕੁੱਤਾ ਹੈ ਜੋ ਸਿਰਫ 8 ਮਹੀਨੇ ਦਾ ਹੈ ਪਰ ਭਾਰ 75 ਕਿਲੋ ਹੈ। ਇਸ ਦੀ ਦਿੱਖ ਇੱਕ ਭਿਆਨਕ ਭੇੜਿਏ ਵਰਗੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਕੁੱਤਾ ਹੈ। ਐੱਸ ਸਤੀਸ਼ ਨੇ ਇਸ ਨੂੰ 50 ਕਰੋੜ ਰੁਪਏ 'ਚ ਖਰੀਦਿਆ ਹੈ। ਇਸ ਹਾਈਬ੍ਰਿਡ ਕੁੱਤੇ ਦਾ ਜਨਮ ਅਮਰੀਕਾ ਵਿਚ ਕਾਕੇਸ਼ੀਅਨ ਸ਼ੈਫਰਡ ਕੁੱਤੇ ਅਤੇ ਭੇੜਿਏ ਦੇ ਕ੍ਰਾਸ ਤੋਂ ਹੋਇਆ ਸੀ ਅਤੇ ਇਸ ਦਾ ਨਾਂ ਕੈਡਾਬਮ ਓਕਾਮੀ ਰੱਖਿਆ ਗਿਆ ਹੈ।
ਇਸ ਕੁੱਤੇ ਨੂੰ ਖਰੀਦ ਕੇ ਕੁੱਤਿਆਂ ਦੇ ਪਾਲਕ ਐੱਸ ਸਤੀਸ਼ ਦੁਨੀਆ ਦੇ ਸਭ ਤੋਂ ਮਹਿੰਗੇ ਕੁੱਤੇ ਦੇ ਮਾਲਕ ਬਣ ਗਏ ਹਨ। ਸਤੀਸ਼ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਤਿਆਂ ਦੀ ਇਹ ਵਿਸ਼ੇਸ਼ ਨਸਲ ਅਮਰੀਕਾ ਵਿਚ ਤਿਆਰ ਕੀਤੀ ਗਈ ਹੈ। ਸਿਰਫ਼ 8 ਮਹੀਨੇ ਦੇ ਇਸ ਕੁੱਤੇ ਦਾ ਵਜ਼ਨ 75 ਕਿਲੋ ਤੋਂ ਵੱਧ ਹੈ। ਉਸ ਨੇ ਦੱਸਿਆ ਕਿ ਇਹ ਕੁੱਤਾ ਰੋਜ਼ਾਨਾ 3 ਕਿਲੋ ਕੱਚਾ ਮਾਸ ਖਾਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਚੀਜ਼ਾਂ ਵੀ ਇਸ ਦੀ ਖੁਰਾਕ 'ਚ ਜਾਂਦੀਆਂ ਹਨ।

ਭਿਆਨਕ ਭੇੜਿਆ ਵਰਗਾ ਕੁੱਤਾ
ਉਸ ਨੇ ਦੱਸਿਆ ਕਿ ਇਸ ਦੀ ਇਕੱਲੀ ਖੁਰਾਕ ਦਾ ਪ੍ਰਤੀ ਦਿਨ ਢਾਈ ਤੋਂ ਤਿੰਨ ਹਜ਼ਾਰ ਰੁਪਏ ਖਰਚ ਆਉਂਦਾ ਹੈ। ਬਹੁਤ ਹੀ ਭਿਆਨਕ ਬਘਿਆੜ ਵਰਗੇ ਦਿਖਣ ਵਾਲੇ ਇਸ ਕੁੱਤੇ ਦੀ ਖਰੀਦਦਾਰੀ ਨੇ ਕੁੱਤੇ ਪ੍ਰੇਮੀਆਂ ਵਿੱਚ ਉਤਸੁਕਤਾ ਵਧਾ ਦਿੱਤੀ ਹੈ। ਐੱਸ ਸਤੀਸ਼ ਦਾ ਕਹਿਣਾ ਹੈ ਕਿ ਉਸ ਨੇ ਕਰੀਬ 10 ਸਾਲ ਪਹਿਲਾਂ ਬਰੀਡਿੰਗ ਬੰਦ ਕਰ ਦਿੱਤੀ ਸੀ ਪਰ ਫਿਰ ਵੀ ਉਹ ਵੱਖ-ਵੱਖ ਨਸਲਾਂ ਦੇ ਕੁੱਤੇ ਰੱਖਣ ਦਾ ਸ਼ੌਕੀਨ ਹੈ। ਇਸ ਵੇਲੇ ਵੀ ਉਸ ਕੋਲ 150 ਤੋਂ ਵੱਧ ਨਸਲਾਂ ਦੇ ਕੁੱਤੇ ਹਨ। ਉਸ ਦਾ ਕਹਿਣਾ ਹੈ ਕਿ ਹੁਣ ਉਹ ਕੁੱਤਿਆਂ ਨੂੰ ਪ੍ਰਦਰਸ਼ਨੀਆਂ ਵਿਚ ਲੈ ਕੇ ਜਾਂਦਾ ਹੈ ਅਤੇ ਇਸ ਤੋਂ ਚੰਗੀ ਕਮਾਈ ਕਰ ਰਿਹਾ ਹੈ।
ਦੁਨੀਆ ਦਾ ਇੱਕੋ ਇੱਕ ਕੁੱਤਾ
ਉਨ੍ਹਾਂ ਦੱਸਿਆ ਕਿ ਕੈਡਾਬਮ ਓਕਾਮੀ ਇੱਕ ਦੁਰਲੱਭ ਕੁੱਤਾ ਹੈ ਅਤੇ ਦੁਨੀਆ ਦਾ ਇੱਕੋ ਇੱਕ ਕੁੱਤਾ ਹੈ। ਉਸ ਨੂੰ ਪਿਛਲੇ ਮਹੀਨੇ ਹੀ ਅਮਰੀਕਾ ਵਿੱਚ ਵਿਕਸਿਤ ਹੋਏ ਇਸ ਕੁੱਤੇ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਇਸ ਕੁੱਤੇ ਨੂੰ ਇੱਕ ਦਲਾਲ ਰਾਹੀਂ ਖਰੀਦਿਆ। ਉਸਨੇ ਦੱਸਿਆ ਕਿ ਇਸ ਕੁੱਤੇ ਦੀ ਮਾਂ ਇੱਕ ਕਾਕੇਸ਼ੀਅਨ ਸ਼ੈਫਰਡ ਹੈ। ਇਸ ਪ੍ਰਜਾਤੀ ਦੇ ਕੁੱਤੇ ਆਮ ਤੌਰ 'ਤੇ ਜਾਰਜੀਆ, ਅਰਮੇਨੀਆ, ਅਜ਼ਰਬਾਈਜਾਨ ਅਤੇ ਰੂਸ ਦੇ ਕੁਝ ਹਿੱਸਿਆਂ ਵਿੱਚ ਪਾਏ ਜਾਂਦੇ ਹਨ। ਉਹ ਸਿਰਫ ਠੰਡੇ ਖੇਤਰਾਂ ਵਿੱਚ ਰਹਿੰਦੇ ਹਨ। ਠੰਡੇ ਖੇਤਰਾਂ ਵਿੱਚ, ਲੋਕ ਭੇੜਿਏ ਵਰਗੇ ਸ਼ਿਕਾਰੀਆਂ ਤੋਂ ਬਚਾਉਣ ਲਈ ਇਸ ਪ੍ਰਜਾਤੀ ਦੇ ਕੁੱਤੇ ਰੱਖਦੇ ਹਨ।
MCD ਦੇ 12 ਹਜ਼ਾਰ ਠੇਕਾ ਮੁਲਾਜ਼ਮ ਹੋਣਗੇ ਪੱਕੇ, ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ
NEXT STORY